ਪੱਤਰ ਪੇ੍ਰਰਕ, ਨਵਾਂਸ਼ਹਿਰ : ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਨੇ ਪਿੰਡ ਸਲੋਹ ਵਿਖੇ ਵਿਸ਼ੇਸ਼ ਮੀਟਿੰਗ ਕੀਤੀ ਗਈ। ਮੀਟਿੰਗ 'ਚ ਮਾਨ ਸਰਕਾਰ ਦੇ ਪਹਿਲੇ ਬਜਟ ਨੂੰ ਅੰਗਹੀਣ ਵਿਅਕਤੀਆਂ ਲਈ ਬਹੁਤ ਹੀ ਨਿਰਾਸ਼ਾ ਵਾਲਾ ਦੱਸਦਿਆਂ ਪੰਜਾਬ ਪ੍ਰਧਾਨ ਲਖਵੀਰ ਸਿੰਘ ਸੈਣੀ ਨੇ ਦੱਸਿਆ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਾਬਕਾ ਵਿੱਤ ਮੰਤਰੀ ਕਾਂਗਰਸ ਸਰਕਾਰ ਦੇ ਮਨਪ੍ਰਰੀਤ ਸਿੰਘ ਬਾਦਲ ਦਾ ਜੂਠਾ ਪਾਣੀ ਪੀਤਾ ਹੋਇਆ ਹੈ। ਲੰਬੇ ਅਰਸੇ ਤੋਂ ਬਦਲਾਅ ਦੇਖਣ ਨੂੰ ਮਿਲਿਆ ਸੀ ਮਗਰ ਅੰਗਹੀਣ ਵਰਗ ਲਈ ਕੋਈ ਵੀ ਸਰਕਾਰ ਕੀਤੇ ਹੋਏ ਵਾਅਦਿਆਂ 'ਤੇ ਖਰੀ ਨਹੀਂ ਉੱਤਰੀ। ਸਰਕਾਰ ਵੱਲੋਂ ਸਮਾਜਿਕ ਸੁਰੱਖਿਆ ਪੈਨਸ਼ਨ 28.12 ਲੱਖ ਲਾਭਪਾਤਰੀਆਂ ਦੀ ਕਵਰੇਜ ਨੂੰ ਵਧਾ ਕੇ 31.23 ਲੱਖ ਵਿਅਕਤੀਆਂ ਲਈ ਪਿਛਲੇ ਸਾਲ ਦੇ 4,071 ਕਰੋੜ ਰੁਪਏ ਤੋਂ ਵਧਾ ਕੇ 4,720 ਕਰੋੜ ਰੁਪਏ ਦਾ ਪ੍ਰਸਤਾਵ ਹੀ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਸਰਕਾਰ ਨੇ ਪੰਜਾਬ ਭਰ ਦੇ ਅੰਗਹੀਣ ਵਿਅਕਤੀਆਂ ਲਈ ਕੋਈ ਵੀ ਰਾਹਤ ਨਾ ਦੇ ਕੇ ਆਉਣ ਵਾਲੇ ਸਮੇਂ ਵਿਚ ਅੰਗਹੀਣ ਵਿਅਕਤੀਆਂ ਨੂੰ ਸੰਘਰਸ਼ ਲਈ ਮਜ਼ਬੂਰ ਕਰ ਦਿੱਤਾ ਹੈ। ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਵੱਲੋਂ 3 ਦਸੰਬਰ ਵਿਸ਼ਵ ਅੰਗਹੀਣ ਦਿਵਸ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਕੋਈ ਵੀ ਰਾਹਤ ਨਹੀਂ ਦਿੱਤੀ ਜਾਂਦੀ ਤਾਂ ਪੰਜਾਬ ਭਰ ਦੇ ਸਾਰੇ ਅੰਗਹੀਣ ਵਿਅਕਤੀ ਆਪਣੇ ਹੱਕਾਂ ਦੀ ਪ੍ਰਰਾਪਤੀ ਲਈ ਸੜਕਾਂ 'ਤੇ ਉਤਰਨ ਲਈ ਮਜ਼ਬੂਰ ਹੋਣਗੇ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਕੁਮਾਰ ਸਲੋਹ, ਡਾ. ਸੋਮਨਾਥ ਰਟੈਂਡਾ, ਇਸਤਰੀ ਵਿੰਗ ਸੂਬਾ ਪ੍ਰਧਾਨ ਦਵਿੰਦਰ ਕੌਰ, ਗੁਰਿੰਦਰਜੀਤ ਸਿੰਘ ਿਢੱਲੋਂ ਪ੍ਰਧਾਨ ਗੁਰਦਾਸਪੁਰ, ਜੋਗਿੰਦਰ ਸਿੰਘ ਸਜਾਵਲਪੁਰ, ਸੁਖਵਿੰਦਰ ਸਿੰਘ ਸੁੱਖ, ਹਰਜਿੰਦਰ ਸਿੰਘ, ਸੋਮਨਾਥ ਬਾਲੀ, ਮੋਹਨ ਲਾਲ ਚਾਚੋਕੀ ਮੁੱਖ ਸਲਾਹਕਾਰ ਪੰਜਾਬ ਸਮੇਤ ਵੱਡੀ ਗਿਣਤੀ ਵਿਚ ਯੂਨੀਅਨ ਮੈਂਬਰ ਵੀ ਹਾਜ਼ਰ ਸਨ।