ਬੱਗਾ ਸੇਲਕੀਆਣਾ, ਉੜਾਪੜ : ਨਹਿਰੂ ਯੁਵਾ ਕੇਂਦਰ ਜਲੰਧਰ ਦੇ ਯੂਥ ਕੋਆਡੀਨੇਟਰ ਸ੍ਰੀ ਨਿਤਿਆਨੰਦ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਲਾਕ ਅਫ਼ਸਰ ਗੁਰਦੀਪ ਲਸਾੜਾ ਪ੍ਰਧਾਨ ਏਕਤਾ ਕਲਾ ਮੰਚ ਅਤੇ ਨਿਧੀ ਦੀ ਨਿਗਰਾਨੀ ਵਿਚ ਯੂਥ ਕਲੱਬ ਡਿਵੈੱਲਪਮੈਂਟ ਦੀ ਵਿਸ਼ੇਸ਼ ਕਨਵੈਂਸ਼ਨ ਕਰਵਾਈ ਗਈ। ਇਸ ਕਨਵੈਂਸ਼ਨ ਵਿਚ ਬਲਾਕ ਫਿਲੌਰ ਦੇ ਬਹੁਤ ਸਾਰੇ ਯੂਥ ਕਲੱਬਾਂ, ਸਮਾਜਿਕ ਸੰਸਥਾਵਾਂ ਨੇ ਵਿਸੇਸ਼ ਤੌਰ 'ਤੇ ਸ਼ਿਰਕਤ ਕੀਤੀ। ਸਮਾਗਮ ਨੂੰ ਸੰਬੋਧਨ ਕਰਦੇ ਹੋਏ ਗੁਰਦੀਪ ਲਸਾੜਾ ਨੇ ਨਹਿਰੂ ਯੁਵਾ ਕੇਂਦਰ ਵੱਲੋਂ ਹੁਣ ਤਕ ਕੀਤੇ ਜਾ ਰਹੇ ਅਨੇਕਾਂ ਸਮਾਜ ਭਲਾਈ ਕਾਰਜਾਂ ਅਤੇ ਹੋਰ ਦੇਸ਼ ਹਿੱਤ ਗਤੀਵਿਧੀਆਂ ਸਬੰਧੀ ਭਰਪੂਰ ਜਾਣਕਾਰੀ ਦਿੱਤੀ। ਉਪਰੰਤ ਸ਼ਬਨਮ, ਦਵਿੰਦਰ ਸਿੰਘ ਲਸਾੜਾ ਚੇਅਰਮੈਨ ਬਲਾਕ ਸੰਮਤੀ ਅਤੇ ਜਤਿੰਦਰ ਕੁਮਾਰ ਪੰਦਰਾਵਲ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਹਰਮੇਸ਼ ਲਾਲ ਜ਼ਿਲ੍ਹਾ ਪ੍ਰਰੀਸ਼ਦ ਮੈਂਬਰ, ਸਰਪੰਚ ਰੇਸ਼ਮੋਂ, ਰਾਮ ਲੁਭਾਇਆ, ਪੰਚ ਕੁਲਦੀਪ ਸਿੰਘ, ਸਤੀਸ਼ ਕੁਮਾਰ, ਜਗੀਰ ਸਿੰਘ, ਰਵਿੰਦਰ ਕੁਮਾਰ ਤੋਂ ਇਲਾਵਾ ਹੋਰ ਪਿੰਡ ਵਾਸੀ ਵੀ ਹਾਜ਼ਰ ਸਨ।