ਪ੍ਰਸ਼ੋਤਮ ਬੈਂਸ,ਨਵਾਂਸ਼ਹਿਰ : ਸਿਵਲ ਸਰਜਨ ਡਾ: ਆਰਬੀ ਭਾਟੀਆ ੇ ਦਿਸ਼ਾ ਨਿਰਦੇਸ਼ਾ ਅਤੇ ਡਾ:. ਬਲਜੀਤ ਕੌਰ ਰੂਬੀ ਦੀ ਅਗਵਾਈ ਹੇਠ ਜ਼ਿਲ੍ਹੇ ਵਿਚ ਡੈਂਟਲ ਪੰਦਰਵਾੜਾ ਚਲਾਇਆ ਜਾ ਰਿਹਾ ਹੈ। ਇਸ ਪੰਦਰਵਾੜੇ ਦੇ 6ਵੇਂ ਦਿਨ ਡਾ:ਬਲਜੀਤ ਕੌਰ ਰੂਬੀ ਅਤੇ ਮੰਗ ਗੁਰਪ੍ਰਸ਼ਾਦ ਜ਼ਿਲ੍ਹਾ ਬੀਸੀਐੱਫ ਵੱਲੋਂ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਵਿਖੇ ਲਗਾਏ ਕੈਂਪ ਦਾ ਨਿਰੀਖਣ ਕਰਦੇ ਹੋਏ ਮਰੀਜ਼ਾਂ ਨੂੰ ਦੰਦਾਂ ਦੀਆਂ ਬਿਮਾਰੀਆਂ ਅਤੇ ਸਾਂਭ ਸੰਭਾਲ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਹੁਣ ਤੱਕ 700 ਦੇ ਕਰੀਬ ਦੰਦਾਂ ਦੇ ਮਰੀਜ਼ਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ। ਜਿਸ ਵਿਚੋਂ 150 ਮਰੀਜ਼ਾਂ ਦੰਦ ਪੁੱਟੇ ਗਏ ਅਤੇ 200 ਦੇ ਕਰੀਬ ਮਰੀਜ਼ਾਂ ਦੇ ਦੰਦ ਭਰੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਦੰਦਾਂ ਦੀ ਸਾਂਭ ਸੰਭਾਲ ਲਈ ਚੰਗੀਆਂ ਆਦਤਾਂ ਜ਼ਰੂਰੀ ਹਨ। ਜਿਸ ਵਿਚ ਨਰਮ ਬਰੱਸ਼ ਦੀ ਵਰਤੋਂ ਕਰਨਾ, ਰਾਤ ਨੂੰ ਸੌਣ ਤੋਂ ਪਹਿਲਾ ਬਰੱਸ਼ ਕਰਨਾ, ਬਰੱਸ਼ ਨੂੰ ਜ਼ਿਆਦਾ ਰਗੜ ਕੇ ਨਾ ਕਰਨਾ, ਬਰੱਸ਼ ਨੂੰ 2-3 ਮਿੰਟ ਵੱਧ ਤੋਂ ਵੱਧ ਕਰਨਾ ਸ਼ਾਮਲ ਹਨ। ਇਸ ਤੋਂ ਇਲਾਵਾ ਗੁਟਕਾ, ਪਾਨ, ਤੰਬਾਕੂ, ਬੀੜੀ-ਸਿਗਰੇਟ, ਜਰਦਾ ਅਤੇ ਸ਼ਰਾਬ ਆਦਿ ਪਦਾਰਥਾਂ ਦਾ ਉਪਯੋਗ ਦੰਦਾਂ ਦੀਆਂ ਭਿਅੰਕਰ ਬਿਮਾਰੀਆਂ ਨੂੰ ਜਨਮ ਦਿੰਦਾ ਹੈ। ਉਪਰੰਤ ਗੁਰਪ੍ਰਸ਼ਾਦ ਸਿੰਘ ਨੇ ਬੋਲਦਿਆਂ ਕਿਹਾ ਕਿ ਸਾਨੂੰ ਨਿਰੋਗ ਜੀਵਨ ਲਈ ਚੰਗੀਆਂ ਆਦਤਾ ਅਪਣਾਉਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਦੰਦਾਂ ਦੀਆਂ ਬਿਮਾਰੀਆਂ ਸਾਡੀਆਂ ਆਦਤਾਂ ਅਤੇ ਅਣਗਿਹਲੀਆਂ ਕਾਰਨ ਭਿਅੰਕਰ ਰੂਪ ਧਾਰਨ ਕਰ ਲੈਂਦੀਆਂ ਹਨ। ਜਿਸ ਕਾਰਣ ਮੂੰਹ ਦਾ ਕੈਂਸਰ, ਦੰਦਾਂ ਦਾ ਕੈਂਸਰ, ਜੀਭ ਦਾ ਕੈਂਸਰ, ਗਲੇ ਦਾ ਕੈਂਸਰ, ਦੰਦਾਂ ਦਾ ਗਲਣਾ ਆਦਿ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਆਪਣੇ ਦੰਦਾਂ ਦੇ ਨਾਲ-ਨਾਲ ਆਪਣੇ ਬੱਚਿਆਂ ਦੇ ਦੰਦਾਂ ਦੀ ਵੀ ਸੰਭਾਲ ਬੇ-ਹੱਦ ਜ਼ਰੂਰੀ ਹੈ। ਇਸ ਦੇ ਲਈ 2 ਸਾਲ ਤੋਂ ਉੱਪਰ ਬੱਚਿਆ ਬਿਨ੍ਹਾਂ ਪੇਸਟ ਤੋਂ ਬਰੱਸ਼ ਕਰਵਾਇਆ ਜਾਣਾ ਚਾਹੀਦਾ ਹੈ ਜਾਂ ਫਿਰ ਮਲ-ਮੱਲ ਦੇ ਕੱਪੜੇ ਨਾਲ ਉਨ੍ਹਾਂ ਦੇ ਦੰਦਾਂ ਨੂੰ ਸਾਫ਼ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਦੇ ਦੰਦਾਂ ਨੂੰ ਚਾਕਲੇਟ, ਟਾਫੀਆਂ, ਨਮਕੀਨ ਆਦਿ ਚੀਜਾ ਬੇ-ਹੱਦ ਨੁਕਸਾਨ ਪਹੁੰਚਾਦੀਆਂ ਹਨ ਅਤੇ ਬੱਚਿਆਂ ਦੇ ਲੀਵਰ ਅਤੇ ਹੋਰ ਅੰਗਾਂ ਤੇ ਵੀ ਮਾੜਾ ਅਸਰ ਪਾਉਂਦੀਆਂ ਹਨ। ਇਸ ਲਈ ਬੱਚਿਆਂ ਨੂੰ ਇਨ੍ਹਾਂ ਚੀਜਾ ਤੋਂ ਦੂਰ ਰੱਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ 30 ਨਵੰਬਰ ਨੂੰ ਪੰਦਰਵਾੜੇ ਦੇ ਆਖਰੀ ਦਿਨ ਜ਼ਿਲ੍ਹੇ ਵਿਚ 60 ਮਰੀਜ਼ਾਂ ਨੂੰ ਮੁਫ਼ਤ ਦੰਦਾਂ ਦੇ ਸੈੱਟ ਵੰਡੇ ਜਾਣਗੇ। ਇਸ ਮੌਕੇ ਡਾ: ਵਰਿੰਦਰ ਪਾਲ, ਡਾ:. ਪਰਦੀਪ ਕੁਮਾਰ ਅਤੇ ਕਿ੍ਸ਼ਨ ਲਾਲ ਵੀ ਹਾਜ਼ਰ ਸਨ।