ਵਿਜੇ ਜੋਤੀ, ਨਵਾਂਸ਼ਹਿਰ : ਜ਼ਿਲ੍ਹੇ ਵਿਚ ਸ਼ੈਲਰ ਮਾਲਕਾਂ ਅਤੇ ਖ੍ਰੀਦ ਇੰਸਪੈਕਟਰਾਂ ਦੀਆਂ ਵੱਖ-ਵੱਖ ਮੁਸ਼ਕਿਲਾਂ ਕਾਰਨ ਖ੍ਰੀਦ ਪ੍ਰਬੰਧਾਂ 'ਚ ਆਈ ਰੁਕਾਵਟ ਨੂੰ ਦੂਰ ਕਰਨ ਲਈ ਡਿਪਟੀ ਕਮਿਸ਼ਨਰ ਵਿਨੈ ਬੁਬਲਾਨੀ 10 ਅਕਤੂਬਰ ਨੂੰ ਸਵੇਰੇ ਸ਼ੈਲਰ ਮਾਲਕਾਂ ਅਤੇ ਖ੍ਰੀਦ ਇੰਸਪੈਕਟਰਾਂ ਨਾਲ ਮੀਟਿੰਗ ਕਰਨਗੇ।

ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਰਜਨੀਸ਼ ਕੌਰ ਨੇ ਦੱਸਿਆ ਕਿ ਸ਼ੈਲਰ ਮਾਲਕਾਂ ਅਤੇ ਖ੍ਰੀਦ ਏਜੰਸੀਆਂ ਦੇ ਇੰਸਪੈਕਟਰਾਂ ਨੂੰ ਦਰਪੇਸ਼ ਮੁਸ਼ਕਿਲਾਂ ਨੂੰ ਮੀਟਿੰਗ ਦੌਰਾਨ ਹੱਲ ਕਰ ਲਿਆ ਜਾਵੇਗਾ ਅਤੇ ਜ਼ਿਲ੍ਹੇ 'ਚ ਖ੍ਰੀਦ ਆਮ ਵਾਂਗ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਹੁਣ ਤਕ ਜ਼ਿਲ੍ਹੇ ਵਿਚ 13,903 ਮੀਟਿ੍ਕ ਟਨ ਖ੍ਰੀਦ ਹੋ ਚੁੱਕੀ ਹੈ। ਇਸ ਤੋਂ ਇਲਾਵਾ ਸਰਕਾਰ ਵੱਲੋਂ ਵੀ ਸ਼ੈਲਰ ਅਲਾਟਮੈਂਟ ਲਈ ਬਿਨੈ ਪੱਤਰ ਦੇਣ ਦੀ ਮਿਆਦ ਵਧਾ ਕੇ 10 ਅਕਤੂਬਰ ਕਰ ਦਿੱਤੀ ਗਈ ਹੈ।