ਜਤਿੰਦਰਪਾਲ ਕਲੇਰ, ਕਾਠਗੜ੍ਹ : ਡਾ. ਡੀਆਰ ਭੁੰਬਲਾ ਖੇਤਰੀ ਖੋਜ ਕੇਂਦਰ, ਬੱਲੋਵਾਲ ਸੌਂਖੜੀ ਵਿਖੇ ਸਾਲਾਨਾ ਸਭਿਆਚਾਰਕ ਪ੍ਰਰੋਗਰਾਮ (ਵਿਰਸਾ) ਮਨਾਇਆ ਗਿਆ। ਜਿਸ ਵਿਚ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਸਮਾਗਮ ਵਿਚ ਡਾ: ਮਨਮੋਹਨਜੀਤ ਸਿੰਘ (ਨਿਰਦੇਸ਼ਕ) ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਜਿਨ੍ਹਾਂ ਨੇ ਪ੍ਰਰੋਗਰਾਮ ਦੀ ਸ਼ੁਰੂਆਤ ਜੋਤ ਜਗਾ ਕੇ ਕੀਤੀ। ਸਮਾਗਮ ਦੌਰਾਨ ਡਾ: ਰਕੇਸ਼ ਕੁਮਾਰ ਸ਼ਰਮਾ ਅਕੈਡਮਿਕ ਕੋਆਰਡੀਨੇਟਰ ਨੇ ਸਾਰਿਆਂ ਦਾ ਸੱਭਿਆਚਾਰਕ ਪ੍ਰਰੋਗਰਾਮ ਵਿਚ ਸ਼ਾਮਲ ਹੋਣ 'ਤੇ ਨਿੱਘਾ ਸਵਾਗਤ ਕੀਤਾ। ਆਪਣੇ ਸੰਬੋਧਨ ਵਿਚ ਡਾ: ਮਨਮੋਹਨਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਵਿਰਸੇ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ। ਉਪਰੰਤ ਵਿਦਿਆਰਥੀਆਂ ਨੇ ਕਵਿਤਾ, ਗਿੱਧਾ, ਭੰਗੜਾ, ਸਕਿੱਟ ਆਦਿ ਪੇਸ਼ ਕੀਤਾ। ਅੰਤ ਵਿਚ ਡਾ: ਮਨਮੋਹਨਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇਕੇ ਸਨਮਾਨਿਤ ਕੀਤਾ ਇਸ ਮੌਕੇ ਡਾ: ਡੀਐੱਸ ਰਾਣਾ, ਡਾ: ਵਿਜੈ ਕੁਮਾਰ, ਡਾ: ਅਨਿਲ ਖੋਖਰ, ਡਾ: ਨਰੇਸ਼ ਕੁਮਾਰ, ਡਾ: ਕੇਕੇ ਸ਼ਰਮਾ, ਡਾ: ਬਾਲ ਕਿ੍ਸ਼ਨ ਸੋਪਾਨ ਭੋਪਲੇ, ਡਾ: ਪ੍ਰਕਾਸ਼ ਮਹਲਾ, ਡਾ: ਪਰਮਿੰਦਰ ਸਿੰਘ ਸੰਧੂ, ਡਾ: ਨਵਨੀਤ ਕੌਰ, ਡਾ: ਸਵਪਨਿਲ ਪਾਂਡੇ, ਡਾ:ਅਮੀਨ ਭੱਟ, ਜਗਦੇਵ ਸਿੰਘ ਅਤੇ ਸਮੂਹ ਸਟਾਫ਼ ੀ ਹਾਜ਼ਰ ਸਨ।