ਪ੍ਰਸ਼ੋਤਮ ਬੈਂਸ, ਨਵਾਂਸ਼ਹਿਰ : ਪੁਲਿਸ ਥਾਣਾ ਨਵਾਂਸ਼ਹਿਰ ਸਿਟੀ ਵਿਖੇ ਇਕ ਚੋਰੀ ਦਾ ਮਾਮਲਾ ਦਰਜ ਕੀਤੇ ਜਾਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਪੁਲਿਸ ਨੂੰ ਦਿੱਤੇ ਬਿਆਨ ਵਿਚ ਕੁਲਵੀਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਗੁਰੂ ਤੇਗ ਬਹਾਦਰ ਨਗਰ ਬੰਗਾ ਰੋਡ ਨਵਾਂਸ਼ਹਿਰ ਨੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ 'ਖਾਲਸਾ ਗੁਰਮਤਿ ਭੰਡਾਰ 'ਪਾਬਲਾ ਮਾਰਕੀਟ ਵਿਖੇ ਸਥਿਤ ਹੈ। ਬੀਤੀ 8 ਅਗਸਤ 2020 ਦੀ ਰਾਤ ਨੂੰ ਉਹ ਆਪਣੀ ਦੁਕਾਨ ਬੰਦ ਕਰਕੇ ਘਰ ਚਲਾ ਗਿਆ ਸੀ। ਦੂਜੇ ਦਿਨ 9 ਅਗਸਤ ਨੂੰ ਸਵੇਰੇ 7 ਵਜੇ ਜਦੋਂ ਉਹ ਆਪਣੀ ਦੁਕਾਨ 'ਤੇ ਆਇਆ ਤਾਂ ਉਸ ਨੇ ਦੇਖਿਆ ਕਿ ਦੁਕਾਨ ਦੇ ਸ਼ਟਰ ਦਾ ਤਾਲਾ ਟੁੱਟਾ ਹੋਇਆ ਸੀ। ਜਦੋਂ ਦੁਕਾਨ ਦੇ ਅੰਦਰ ਜਾ ਕੇ ਦੇਖਿਆ ਤਾਂ ਇਕ ਲੈਪਟਾਪ ਮਾਰਕਾ ਤੋਸ਼ੀਬਾ, ਇਕ ਹਾਰਡ ਡਰਾਇਚ ਤੇ ਕੁਝ ਹੋਰ ਛੋਟਾ ਮੋਟਾ ਸਾਮਾਨ ਗਾਇਬ ਸੀ। ਜਦੋਂ ਗੱਲਾ ਦੇਖਿਆ ਤਾਂ ਉਸ ਵਿਚੋਂ 10 ਹਜ਼ਾਰ ਰੁਪਏ ਗਾਇਬ ਸਨ ਜੋ ਕਿ ਕੋਈ ਚੋਰ ਚੋਰੀ ਕਰ ਕੇ ਲੈ ਗਏ ਹਨ। ਮੁਦੱਈ ਵੱਲੋਂ ਦਿੱਤੇ ਗਏ ਬਿਆਨ ਅਨੁਸਾਰ ਪੁਲਿਸ ਨੇ ਅਣਪਛਾਤੇ ਚੋਰਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।