ਪੱਤਰ ਪੇ੍ਰਕ,ਕਾਠਗੜ੍ਹ : ਪੁਲਿਸ ਥਾਣਾ ਕਾਠਗੜ੍ਹ ਵੱਲੋਂ ਰੇਤ ਮਾਈਨਿੰਗ ਸਬੰਧੀ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਅਨੁਸਾਰ ਜ਼ਿਲ੍ਹਾ ਮਾਈਨਿੰਗ ਅਫ਼ਸਰ ਹਰਜਿੰਦਰ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨ 'ਚ ਕਿਹਾ ਹੈ ਕਿ 15 ਸਤੰਬਰ ਨੂੰ ਸਵੇਰੇ ਕਰੀਬ 9.30 ਵਜੇ ਪਿੰਡ ਐਮਾ ਚਾਹਲ ਥਾਣਾ ਕਾਠਗੜ੍ਹ ਦੇ ਵਾਸੀਆਂ ਵੱਲੋਂ ਸੂਚਿਤ ਕੀਤਾ ਗਿਆ ਕਿ ਉਨ੍ਹਾਂ ਨੇ ਰੇਤ ਨਾਲ ਭਰਿਆ ਹੋਇਆ ਇਕ ਟਿੱਪਰ ਨੰਬਰ ਪੀਬੀ-65- ਏਐੱਚ-5381 ਜਿਸ ਦਾ ਡਰਾਈਵਰ ਹਰਮਨ ਸਿੰਘ ਵਾਸੀ ਪਿੰਡ ਗੜਬਾਗਾ ਥਾਣਾ ਨੂਰਪੁਰ ਬੇਦੀ ਜ਼ਿਲ੍ਹਾ ਰੋਪੜ ਨੂੰ ਕਾਬੂ ਕਰਕੇ ਰੋਕਿਆ ਹੋਇਆ ਹੈ। ਜਦੋਂ ਡਰਾਈਵਰ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਹ ਕੋਈ ਵੀ ਕਾਨੂੰਨੀ ਦਸਤਾਵੇਜ਼ ਪੇਸ਼ ਨਹੀਂ ਕਰ ਸਕਿਆ। ਜਿਸ 'ਤੇ ਐੱਸਆਈ ਅਵਤਾਰ ਸਿੰਘ ਇੰਚਾਰਜ ਚੌਕੀ ਆਂਸਰੋਂ ਵੱਲੋਂ ਮਾਮਲਾ ਦਰਜ ਕਰ ਲਿਆ ਤੇ ਮੁਲਜ਼ਮ ਨੂੰ ਮੌਕੇ ਤੋਂ ਗਿ੍ਫ਼ਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

-------------