ਬੱਗਾ ਸੇਲਕੀਆਣਾ, ਉੜਾਪੜ

ਪਿਛਲੇ ਸਾਲ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੂੰ ਜੜੋਂ ਖਤਮ ਕਰਨ ਲਈ ਸਰਕਾਰਾਂ ਅਤੇ ਸਿਹਤ ਵਿਭਾਗ ਪੂਰੀ ਤਰਾਂ੍ਹ ਯਤਨ ਕਰ ਰਿਹਾ ਹੈ ਕਿ ਪੂਰਾ ਦੇਸ਼ ਇਸ ਮਹਾਂਮਾਰੀ ਤੋਂ ਮੁਕਤ ਹੋ ਜਾਵੇ। ਪਿੰਡਾਂ ਸ਼ਹਿਰਾਂ ਵਿਚ ਸਿਹਤ ਵਿਭਾਗ ਦੀਆਂ ਟੀਮਾਂ ਆਪਣਾ ਫਰਜ ਅਦਾ ਵੀ ਕਰ ਰਹੀਆਂ ਹਨ। ਇਨਾਂ੍ਹ ਵਿਚਾਰਾਂ ਦਾ ਪ੍ਰਗਟਾਵਾ ਜਸਵਿੰਦਰ ਸਿੰਘ ਹੈਲਥ ਇੰਸਪੈਕਟਰ ਦਿਆਲਪੁਰ ਨੇ ਪਿੰਡ ਸੇਲਕੀਆਣਾ ਵਿਖੇ ਵੈਕਸੀਨ ਲਗਵਾਉਣ ਆਏ ਪਿੰਡ ਵਾਸੀਆਂ ਨੂੰ ਜਾਗਰੂਕ ਕਰਦਿਆਂ ਕੀਤਾ। ਉਨਾਂ੍ਹ ਕਿਹਾ ਕਿ ਅਜੇ ਵੀ ਬਹੁਤ ਲੋਕ ਹਨ ਜੋ ਵੈਕਸੀਨ ਲਗਾਉਣ ਤੋਂ ਵਾਂਝੇ ਹਨ। ਉਹ ਕੋਵਿਡ ਇੰਨਫੈਕਸ਼ਨ ਨੂੰ ਰੋਕਣ ਲਈ ਵੈਕਸੀਨ ਜ਼ਰੂਰ ਲਗਵਾਓ। ਇਹ ਵੈਕਸੀਨ ਲਗਾਉਣਾ ਬੇਹੱਦ ਜ਼ਰੂਰੀ ਹੈ ਅਤੇ ਸਰੀਰ ਲਈ ਫਾਇਦੇਮੰਦ ਹੈ। ਉਨਾਂ੍ਹ ਕਿਹਾ ਕਿ ਅਜੇ ਤੀਜੀ ਲਹਿਰ ਦਾ ਖਤਰਾ ਦੇਸ਼ ਵਾਸੀਆਂ 'ਤੇ ਮੰਡਰਾ ਰਿਹਾ ਹੈ। ਜੇਕਰ ਵੈਕਸੀਨ ਲਗਵਾਈ ਹੈ ਤਾਂ ਡਰਨ ਵਾਲੀ ਗੱਲ ਨਹੀਂ ਹੈ ਪਰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮਾਸਕ ਪਹਿਨਣਾ, ਸਮਾਜਿਕ ਦੂਰੀ ਰੱਖਣਾ ਅਤੇ ਹੱਥਾਂ ਨੂੰ ਧੋਣਾ ਜ਼ਰੂਰੀ ਹੈ। ਇਸ ਮੌਕੇ ਹਰਦੀਪ ਕੌਰ, ਸਰਪੰਚ ਸੀਮਾ ਰਾਣੀ, ਆਸ਼ਾ ਵਰਕਰ ਪਰਮਜੀਤ ਕੌਰ ਬੱਬੀ ਆਦਿ ਵੀ ਹਾਜ਼ਰ ਸਨ।