ਪ੍ਰਸ਼ੋਤਮ ਬੈਂਸ, ਨਵਾਂਸ਼ਹਿਰ : ਪੰਜਾਬ ਸਰਕਾਰ ਵੱਲੋਂ ਆਰੰਭੇ ਗਏ ਮਿਸ਼ਨ ਫ਼ਤਿਹ ਤਹਿਤ ਜ਼ਿਲ੍ਹੇ ਦੇ ਪਿੰਡ ਸਲੋਹ ਦੇ ਬੂਥ ਨੰਬਰ 84 ਦੇ ਬੀਐੱਲਓ ਤੇ ਬੂਥ ਨੰਬਰ 85 ਦੇ ਬੀਐੱਲਓ ਬਲਵਿੰਦਰ ਕੁਮਾਰ ਵੱਲੋਂ ਉਨ੍ਹਾਂ ਦੇ ਬੂਥ ਦੇ ਵੋਟਰਾਂ ਨੂੰ ਕੋਵਾ ਪੰਜਾਬ ਐਪ ਡਾਊਨਲੋਡ ਕਰਵਾਈ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਵਿੰਦਰ ਕੁਮਾਰ ਨੇ ਦੱਸਿਆ ਕਿ ਘਰ-ਘਰ ਵਿਸਿਟ ਕਰਕੇ ਜਿੰਨਾਂ ਵੋਟਰਾਂ ਕੋਲ ਸਮਾਰਟ ਫੋਨ ਸਨ, ਦੇ ਫੋਨ 'ਤੇ ਪਲੇਅ ਸਟੋਰ ਵਿਚ ਜਾ ਕੇ ਫਿਰ ਕੋਵਾ ਪੰਜਾਬ ਸਰਚ ਕੀਤਾ ਗਿਆ, ਫਿਰ ਆਪਣਾ ਫੋਨ ਨੰਬਰ 'ਤੇ ਨਾਮ ਭਰਨ ਤੋਂ ਬਾਅਦ ਪੰਜਾਬ ਇੰਸਟਾਲ ਕੀਤਾ ਗਿਆ, ਪੂਰਾ ਇੰਸਟਾਲ ਹੋਣ ਤੋਂ ਬਾਅਦ ਓਪਨ ਕੀਤਾ ਗਿਆ। ਇਸ ਤੋਂ ਬਾਅਦ ਦੇਖਿਆ ਕਿ ਪੰਜਾਬ ਐਪ ਚਲ ਰਹੀ ਹੈ ਜਾਂ ਨਹੀਂ, ਦੇ ਚੱਲਣ ਤੋਂ ਬਾਅਦ ਵੋਟਰ ਦਾ ਮੋਬਾਈਲ ਨੰਬਰ ਨੋਟ ਕਰਕੇ ਰਿਪੋਰਟ ਭੇਜੀ ਗਈ। ਉਨ੍ਹਾਂ ਦੱਸਿਆ ਕਿ ਇਸ ਐਪ 'ਤੇ ਈ ਪਾਸ ਵੀ ਲਿਆ ਜਾ ਸਕਦਾ ਹੈ। ਇਸ ਐਪ ਨਾਲ ਸਾਨੂੰ ਪੰਜਾਬ ਵਿਚ ਕੋਵਿਡ-19 ਦੇ ਮਰੀਜ਼ਾਂ ਦਾ ਸਟੇਟਸ ਵੀ ਪਤਾ ਲਗਦਾ ਰਹਿੰਦਾ ਹੈ ਤੇ ਹੋਰ ਵੀ ਬਹੁਤ ਸਾਰੀ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਸਾਡੇ ਨੇੜੇ ਤੇੜੇ ਕੋਈ ਮਰੀਜ਼ ਹੈ ਕਿ ਨਹੀਂ। ਇਸ ਦੇ ਨਾਲ ਹੀ ਕੋਵਿਡ-19 ਤਹਿਤ ਸਿਹਤ ਸਿੱਖਿਆ ਦਿੱਤੀ ਕਿ ਸਾਨੂੰ ਮੁਹ ਢੱਕ ਕੇ ਰੱਖਣ ਹੱਥ ਵਾਰ ਵਾਰ ਧੋਣ ਲਈ ਸਰੀਰਕ ਦੁਰੀ ਬਣਾਈ ਰੱਖਣ ਲਈ ਅਤੇ ਲੋੜ ਪੈਣ 'ਤੇ ਟੇਸਟ ਕਰਵਾਉਣ ਸਬੰਧੀ ਸਿਹਤ ਸਿੱਖਿਆ ਦਿੱਤੀ ਜਾਂਦੀ ਹੈ। ਇਸ ਦੇ ਲੱਛਣ ਬੁਖਾਰ ਖਾਂਸੀ ਸਾਹ ਲੈਣ 'ਚ ਤਕਲੀਫ ਹੋਣ ਤੇ ਡਾਕਟਰੀ ਜਾਂਚ ਕਰਵਾਉਣ ਸਬੰਧੀ ਜਾਣਕਾਰੀ ਦਿੱਤੀ ਗਈ ਹੈ। ਇਸ ਮੌਕੇ ਬਿੱਟੂ ਰਾਮ ਹਰੀਸ ਗੁਰੂ ਬਲਵਿੰਦਰ ਕੁਮਾਰ , ਵਿੱਦਿਆ, ਦਲਵੀਰ ਗੁਰੂ, ਹਰਮੇਸ ਲਾਲ,ਕੁਲਵਿੰਦਰ, ਹਰਜਿੰਦਰ ਰਾਮ, ਮਹਿੰਦਰ ਪਾਲ, ਰਾਜਿੰਦਰ ਕੁਮਾਰ, ਮਨੀ ਕੁਮਾਰ, ਹਰਭਜਨ ਲਾਲ, ਹਰਜਿੰਦਰ ਕੁਮਾਰ, ਗੋਵਿੰਦ, ਸੁਰਿੰਦਰ ਪੰਚ ਵੱਲੋਂ ਸੰਪੂਰਨ ਸਹਿਯੋਗ ਦਿੱਤਾ।