ਰਮੇਸ਼ ਸ਼ਰਮਾ, ਨਵਾਂਸ਼ਹਿਰ

ਸਿਵਲ ਸਰਜਨ ਡਾ. ਗੁਰਦੀਪ ਸਿੰਘ ਕਪੂਰ ਨੇ ਦੱਸਿਆ ਕਿ ਜ਼ਿਲ੍ਹੇ 'ਚ 49 ਵਿਅਕਤੀ ਕੋਰੋਨਾ ਪਾਜ਼ੇਟਿਵ ਆਏ ਹਨ। ਉੁਨ੍ਹਾਂ ਦੱਸਿਆ ਕਿ ਨਵਾਂਸ਼ਹਿਰ 'ਚ 13, ਰਾਹੋਂ 'ਚ 1, ਸੁੱਜੋਂ 'ਚ 2, ਮੁਜਫਰਪੁਰ 'ਚ 7, ਮੁਕੰਦਪੁਰ 'ਚ 9, ਬਲਾਚੌਰ 'ਚ 14, ਸੜੋਆ 'ਚ 3 ਮਰੀਜ਼ ਪਾਜ਼ੇਟਿਵ ਆਏ ਹਨ।

ਜ਼ਿਲ੍ਹੇ 'ਚ 1,81,613 ਲੋਕਾਂ ਦੇ ਕਰਵਾਏ ਕੋਰੋਨਾ ਟੈਸਟ

ਸਿਵਲ ਸਰਜਨ ਡਾ. ਗੁਰਦੀਪ ਸਿੰਘ ਕਪੂਰ ਨੇ ਦੱਸਿਆ ਕਿ ਹੁਣ ਤਕ ਜ਼ਿਲ੍ਹੇ 'ਚ 1,81,613 ਲੋਕਾਂ ਦੇ ਕੋਰੋਨਾ ਟੈਸਟ ਕੀਤੇ ਜਾ ਚੁੱਕੇ ਹਨ, ਜਿਸ 'ਚੋਂ 8131 ਕੋਰੋਨਾ ਪਾਜ਼ੇਟਿਵ ਆਏ ਹਨ। ਇਨ੍ਹਾਂ 'ਚੋਂ 7566 ਮਰੀਜ਼ ਠੀਕ ਹੋਏ ਅਤੇ 216 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ 589 ਦੀ ਟੈਸਟ ਰਿਪੋਰਟ ਹਾਲੇ ਆਉਣੀ ਬਾਕੀ ਹਨ। ਉਨ੍ਹਾਂ ਦੱਸਿਆ ਕਿ 309 ਨੰੂ ਹੋਮ ਆਈਸੋਲੇਸ਼ਨ ਕੀਤਾ ਗਿਆ ਹੈ। ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਵਿਖੇ 12, ਰਾਜਾ ਹਸਪਤਾਲ 'ਚ 19, ਆਈਵੀ ਹਸਪਤਾਲ 'ਚ 12, ਪੀਜੀਆਈ ਚੰਡੀਗੜ੍ਹ 'ਚ 9, ਹੋਪ ਹਸਪਤਾਲ 'ਤ 3, ਧੀਰ ਹਸਪਤਾਲ ਬੰਗਾ 'ਚ 1, ਧਵਨ ਹਸਪਤਾਲ ਨਵਾਂਸ਼ਹਿਰ 'ਚ ਇਕ, ਕੁੱਲ 45 ਮਰੀਜ਼ ਜ਼ੇਰੇ ਇਲਾਜ ਹਨ। ਹਸਪਤਾਲਾਂ ਵਿਚ 366 ਐਕਟਿਵ ਕੇਸ ਆਏ ਹਨ। ਸੋਮਵਾਰ ਨੂੰ 1412 ਸੈਂਪਲ ਇੱਕਠੇ ਕੀਤੇ ਗਏ ਹਨ।

ਜ਼ਿਲ੍ਹੇ 'ਚ 71,553 ਨੂੰ ਲਾਏ ਟੀਕੇ

ਸਿਵਲ ਸਰਜਨ ਨੇ ਦੱਸਿਆ ਕਿ ਅੱਜ ਤੱਕ ਜ਼ਿਲ੍ਹੇ ਵਿਚ 71,553 ਲੋਕਾਂ ਨੂੰ ਕੋਵਿਸ਼ੀਲਡ ਦੇ ਟੀਕੇ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ 5006 ਹੈਲਥ ਵਰਕਰਾਂ ਅਤੇ 8613 ਫਰੰਟ ਲਾਈਨ ਵਰਕਰਾਂ ਨੂੰ ਟੀਕੇ ਲਗਾਏ। ਜਦਕਿ 45 ਤੋਂ 60 ਸਾਲ ਤੱਕ ਦੇ 27418, 60 ਸਾਲ ਤੋਂ ਵੱਧ ਉਮਰ ਦੇ 30516 ਲੋਕਾਂ ਨੂੰ ਟੀਕੇ ਲਗਾਏ ਗਏ ਹਨ। 53 ਸੈਂਟਰਾਂ ਤੇ ਟੀਕੇ ਲਗਾਉਣ ਦਾ ਕੰਮ ਚਲ ਰਿਹਾ ਹੈ।