ਵਰਿੰਦਰ ਹੁੰਦਲ, ਬਲਾਚੌਰ : ਰੈੱਡ ਕਰਾਸ ਨਸ਼ਾ ਮੁਕਤੀ ਤੇ ਪੁਨਰਵਾਸ ਕੇਂਦਰ ਨਵਾਂਸ਼ਹਿਰ ਵੱਲੋਂ ਪਿੰਡ ਹਿਆਤਪੁਰ ਰੁੜਕੀ ਵਿਖੇ ਨੋਵੇਲ ਕੋਰੋਨਾ ਵਾਇਰਸ ਅਤੇ ਨਸ਼ੇ ਵਿਰੁੱਧ ਜਗਰੂਕਤਾ ਕੈਂਪ ਸਰਪੰਚ ਹਰਪਾਲ ਕੌਰ ਦੀ ਅਗਵਾਈ ਹੇਠ ਲਗਾਇਆ ਗਿਆ। ਸੈਮੀਨਾਰ ਵਿਚ ਸੰਬੋਧਨ ਕਰਦਿਆਂ ਕੁਲਵੰਤ ਸਿੰਘ ਨੇ ਰੈੱਡ ਕਰਾਸ ਨਸ਼ਾ ਮੁਕਤੀ ਕੇਂਦਰ ਦੇ ਸਬੰਧੀ ਵਿਚ ਜਾਣਕਾਰੀ ਦਿੱਤੀ ਕਿ ਅਸੀਂ ਨਸ਼ੇ ਦੇ ਆਦਿ ਵਿਅਕਤੀਆਂ ਦਾ ਇਲਾਜ਼ ਬਿਲਕੁਲ ਮੁਫ਼ਤ ਕਰਦੇ ਹਾਂ ਅਤੇ ਉਨ੍ਹਾਂ ਨਾਲ ਕਿਸੇ ਤਰ੍ਹਾਂ ਦੀ ਕੁੱਟਮਾਰ ਨਹੀਂ ਕੀਤੀ ਜਾਂਦੀ। ਉਪੰਰਤ ਪ੍ਰਰੋਜੈਕਟ ਡਇਰੈਕਟਰ ਚਮਨ ਸਿੰਘ ਨੇ ਇਕੱਠ ਨੂੰ ਸੰਬੋਧਨ ਹੁੰਦਿਆਂ ਦੱਸਿਆ ਕਿ ਕੋਰੋਨਾ ਵਾਇਰਸ ਬਿਮਾਰੀ ਇਕ ਛੂਤ ਵਾਲੀ ਬਿਮਾਰੀ ਹੈ, ਜੋ ਇਕ ਨਵੇਂ ਲੱਭੇ ਕੋਰੋਨਾ ਵਾਇਰਸ ਕਾਰਨ ਹੁੰਦੀ ਹੈ। ਇਸ ਵਾਇਰਸ ਨਾਲ ਪੀੜਤ ਬਹੁਤੇ ਲੋਕ ਹਲਕੇ ਤੋਂ ਦਰਮਿਆਨੀ ਸਾਹ ਦੀ ਬਿਮਾਰੀ ਦਾ ਅਨੁਭਵ ਕਰਨਗੇ ਅਤੇ ਵਿਸੇਸ ਇਲਾਜ ਦੀ ਜ਼ਰੂਰਤ ਤੋਂ ਬਗੈਰ ਠੀਕ ਹੋ ਜਾਣਗੇ। ਉਨ੍ਹਾਂ ਕਿਹਾ ਕਿ ਅੱਜ ਦਾ ਨੌਜਵਾਨ ਨਸ਼ਿਆਂ ਵਿਚ ਫਸ ਚੁੱਕਾ ਹੈ, ਜਦੋਂ ਕਿ ਪੰਜਾਬ ਦਾ ਇਤਿਹਾਸ ਅਜੇਹਾ ਨਹੀਂ ਸੀ। ਉਨ੍ਹਾਂ ਨਸ਼ਿਆਂ ਦੀ ਵਰਤੋਂ ਨਾਲ ਸਰੀਰਕ ਬਿਮਾਰੀਆਂ ਬਾਰੇ ਦਸਦਿਆਂ ਕਿਹਾ ਕਿ ਨਸ਼ਿਆਂ ਦਿ ਵਰਤੋਂ ਕਰਨ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਵੀ ਪੀੜਿਤ ਹੋ ਜਾਂਦੇ ਹਨ। ਨਸ਼ਿਆਂ ਦੀ ਵਰਤੋਂ ਨਾਲ ਵਿਅਕਤੀ ਨੂੰ ਆਰਥਿਕ ਮੰਦਹਾਲੀ, ਸਮਾਜਿਕ ਨਫਰਤ ਦਾ ਸ਼ਿਕਾਰ ਹੋਣਾ ਪੈਂਦਾ ਹੈ। . ਓਹਨਾ ਨੇ ਦੱਸਿਆ ਕਿ ਸਾਨੂੰ ਆਪਣੇ ਨੌਜਵਾਨਾਂ ਨੂੰ ਗੁਰੂਆਂ ਪੀਰਾਂ, ਦੇਸ਼ ਭਗਤਾਂ ਦੀਆਂ ਸ਼ਹਾਦਤਾਂ ,ਇਤਿਹਾਸ ਨਾਲ ਜੋੜਨਾ ਚਾਹੀਦਾ ਹੈ ਤਾ ਜੋ ਨੌਜਵਾਨ ਗ਼ਲਤ ਰਾਹ 'ਤੇ ਨਾ ਜਾਣ। ਪਰ ਅੱਜ ਨੇ ਨੌਜਵਾਨ ਨਸ਼ਿਆਂ ਦੇ ਵਿਚ ਗ਼ਲਤ ਸੰਗਤ ਵਿਚ ਫੱਸ ਕੇ ਨਸ਼ਿਆਂ ਵਿਚ ਫੱਸ ਰਹੇ ਹਨ। ਇਸ ਮੌਕੇ ਮਨਪ੍ਰਰੀਤ ਸਿੰਘ, ਸੁਖਵਿੰਦਰ ਸਿੰਘ, ਨੀਲਮ ਰਾਣੀ, ਆਸ਼ਾ ਰਾਣੀ, ਸੋਹਣ ਸਿੰਘ, ਲਵਲੀਨ ਕੌਰ, ਰਸ਼ਪਾਲ ਸਿੰਘ, ਕਸ਼ਮੀਰ ਕੌਰ, ਸੁਮਨ ਰਾਣੀ ਅਤੇ ਹੋਰ ਪਿੰਡ ਵਾਸੀ ਵੀ ਹਾਜ਼ਰ ਸਨ।

----------

ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਉਪਾਅ

ਆਪਣੇ ਹੱਥਾਂ ਨੂੰ ਅਕਸਰ ਸਾਫ ਕਰੋ, ਸਾਬਣ ਅਤੇ ਪਾਣੀ ਦੀ ਵਰਤੋਂ ਕਰੋ, ਜਾਂ ਅਲਕੋਹਲ-ਅਧਾਰਤ ਸੈਨੇਟਾਈਜਰ ਨਾਲ ਹੱਥ ਸਾਫ ਕਰੋ, ਜਦੋਂ ਤੁਹਾਨੂੰ ਖੰਘ ਜਾਂ ਿਛੱਕ ਆਉਂਦੀ ਹੈ ਤਾਂ ਆਪਣੀ ਨੱਕ ਅਤੇ ਮੂੰਹ ਨੂੰ ਆਪਣੀ ਝੁਕਿਆ ਕੂਹਣੀ ਜਾਂ ਇਕ ਟਿਸ਼ੂ ਨਾਲ ਢੱਕੋ, ਜੇ ਤੁਸੀਂ ਬਿਮਾਰ ਮਹਿਸੂਸ ਕਰਦੇ ਹੋ ਤਾਂ ਡਾਕਟਰੀ ਸਹਾਇਤਾ ਲਓ, ਮਸਾਕ ਲਗਾਓ ਆਦਿ।