ਨਰਿੰਦਰ ਮਾਹੀ, ਬੰਗਾ

ਬੀਬੀ ਰਣਜੀਤ ਕੌਰ ਸਹੋਤਾ ਅਤੇ ਪ੍ਰਧਾਨ ਪ੍ਰਰੋ. ਪ੍ਰਗਣ ਸਿੰਘ ਅਟਵਾਲ ਦੇ ਉਦਮ ਸਦਕਾ ਗੁਰਦੁਆਰਾ ਸ੍ਰੀ ਗੁਰੂ ਹਰਿ ਰਾਇ ਸਾਹਿਬ ਪਿੰਡ ਫਰਾਲਾ ਵਿਖੇ ਗੁਰਮਤਿ ਕੈਂਪ ਕਰਵਾਇਆ ਗਿਆ। ਗਰਮੀ ਦੀਆਂ ਛੁੱਟੀਆਂ ਕਾਰਨ ਵੱਖ-ਵੱਖ ਸਕੂਲਾਂ ਤੋਂ 50 ਬੱਚਿਆਂ ਨੇ ਕੈਂਪ ਵਿਚ ਭਾਗ ਲਿਆ। ਜਿੱਥੇ ਬੱਚਿਆਂ ਨੂੰ ਚਾਰ ਗਰੁੱਪਾਂ ਵਿਚ ਵੰਡ ਕੇ ਗੁਰਬਾਣੀ ਕੰਠ ਕਰਵਾਈ ਗਈ। ਜਿਸ ਵਿਚ ਬੀਬੀ ਰਣਜੀਤ ਕੌਰ, ਸੁਖਵਿੰਦਰ ਕੌਰ, ਕੁਲਵੰਤ ਕੌਰ ਅਤੇ ਪਰਮਿੰਦਰ ਕੌਰ ਨੇ ਸਾਂਝੇ ਤੌਰ 'ਤੇ ਆਪਣਾ ਯੋਗਦਾਨ ਪਾਇਆ। ਕੈਂਪ ਵਿਚ ਕਲਗੀਧਰ ਸੇਵਕ ਜਥਾ ਦੋਆਬਾ ਦੇ ਜਰਨਲ ਸਕੱਤਰ ਜਥੇ. ਤਰਲੋਕ ਸਿੰਘ ਫਲੋਰਾ ਨੇ ਹਰ ਰੋਜ਼ ਬੱਚਿਆਂ ਨੂੰ ਗੁਰੂ ਇਤਿਹਾਸ ਨਾਲ ਜੋੜਿਆ ਅਤੇ ਨੈਤਿਕ ਕਦਰਾਂ ਕੀਮਤਾਂ, ਵਾਤਾਵਰਣ ਦੀ ਸ਼ੁਧੱਤਾ, ਸਿਹਤ ਸੰਭਾਲ ਤੇ ਸਫਾਈ ਆਦਿ ਵਿਸ਼ਿਆਂ 'ਤੇ ਬੱਚਿਆਂ ਨੂੰ ਚਾਨਣਾ ਪਾਇਆ। ਅੱਠਵੇਂ ਦਿਨ ਬੱਚਿਆਂ ਦਾ ਲਿਖਤੀ ਟੈੱਸਟ ਹੋਇਆ ਅਤੇ ਗੁਰਬਾਣੀ ਸੁਣੀ ਗਈ। ਗਰੁੱਪ 'ਏ' ਵਿਚੋਂ ਕੁਲਜੀਤ ਸਿੰਘ, ਅੰਗਦਪ੍ਰਰੀਤ ਸਿੰਘ, ਹਰਸ਼ਦੀਪ ਸਿੰਘ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਰਹੇ। ਗਰੁਪ 'ਬੀ' ਵਿਚੋਂ ਸਿਮਰ ਕੌਰ ਤੇ ਜਸਮੀਤ ਕੌਰ ਦੋਨੋਂ ਪਹਿਲੇ ਸਥਾਨ, ਦਮਨਪ੍ਰਰੀਤ ਕੌਰ ਤੇ ਮਨਮੀਤ ਸਿੰਘ ਕ੍ਰਮਵਾਰ ਦੂਸਰੇ ਸਥਾਨ ਅਤੇ ਤੀਸਰੇ ਸਥਾਨ 'ਤੇ ਰਹੇ। ਗਰੁੱਪ 'ਸੀ' ਵਿਚੋਂ ਹਰਸਿਮਰਨ ਸਿੰਘ, ਜਸਕੀਰਤ ਸਿੰਘ ਤੇ ਸਨਪ੍ਰਰੀਤ ਸਿੰਘ ਕ੍ਰਮਵਾਰ ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ ਤੇ ਰਹੇ। ਛੋਟੇ ਬੱੱਚਿਆਂ ਦੇ ਡੀ ਗਰੁੱਪ 'ਚੋਂ ਜਸਨੂਰ ਕੌਰ, ਗੁਰਨੂਰ ਪ੍ਰਰੀਤ ਕੌਰ ਤੇ ਪ੍ਰਭਜੋਤ ਕੌਰ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਪ੍ਰਰਾਪਤ ਕੀਤਾ। ਇਨ੍ਹਾਂ ਜੇਤੂਆਂ ਨੂੰ ਚਰਨਜੀਤ ਸਿੰਘ ਅਤੇ ਬੀਬੀ ਰਣਜੀਤ ਕੌਰ ਵੱਲੋਂ ਨਗਦ ਇਨਾਮ ਦਿੱਤੇ ਗਏ। ਇਸ ਤੋਂ ਇਲਾਵਾ ਸਿੱਖਿਆ ਦੇਣ ਵਾਲੇ ਸੇਵਾਦਾਰਾਂ ਦਾ ਵੀ ਸਨਮਾਨ ਕੀਤਾ ਗਿਆ।