ਜਗਤਾਰ ਮਹਿੰਦੀਪੁਰੀਆ, ਬਲਾਚੌਰ : ਅੱਜ ਚੌ. ਦਰਸ਼ਨ ਲਾਲ ਮੰਗੂਪੁਰ ਹਲਕਾ ਵਿਧਾਇਕ ਬਲਾਚੌਰ ਨੇ ਪੁਰਾਣੇ ਸਿਵਲ ਹਸਪਤਾਲ ਗਹੂੰਣ ਰੋਡ ਬਲਾਚੌਰ ਵਿਖੇ ਟਿ੍ਨਵ ਸ਼ਰਮਾ ਪੁੱਤਰ ਵਰਾਂਟ ਸ਼ਰਮਾ ਨੂੰ ਦੋ ਬੂੰਦਾ ਪਲਸ ਪੋਲੀਓ ਦੀਆਂ ਪਿਲਾ ਕੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ਉਨ੍ਹਾਂ ਨਾਲ ਜ਼ਿਲਾ ਸਿਹਤ ਅਫਸਰ ਡਾ. ਕੁਲਦੀਪ ਰਾਏ, ਸਿਵਲ ਹਸਪਤਾਲ ਬਲਾਚੌਰ ਦੇ ਸੀਨੀਅਰ ਮੈਡੀਕਲ ਅਫਸਰ ਡਾ. ਰਵਿੰਦਰ ਸਿੰਘ ਠਾਕੁਰ, ਬੀਈਈ ਨਿਰਮਲ ਸਿੰਘ, ਅੱਖ ਨਿਰੀਖਕ ਹਰਜਿੰਦਰ ਸਿੰਘ ਅਤੇ ਹੋਰ ਸਿਹਤ ਸਟਾਫ ਹਾਜ਼ਰ ਸੀ। ਇਸ ਮੌਕੇ 'ਤੇ ਹਲਕਾ ਵਿਧਾਇਕ ਨੇ ਆਖਿਆ ਕਿ ਬੱਚਿਆ ਨੂੰ ਤੰਦਰੁਸਤ / ਸਿਹਤਮੰਦ ਰੱਖਣ ਲਈ ਸਿਹਤ ਵਿਭਾਗ ਵਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਲਾਭ ਜ਼ਰੂਰ ਉਠਾਓ ਇਸ 'ਚ ਹੀ ਭਲਾਈ ਹੈ । ਉਹਨਾਂ ਆਖਿਆ ਕਿ ਪੋਲੀਓ ਬੂੰਦਾਂ ਤੁਹਾਡੇ ਬੱਚੇ ਨੂੰ ਪੋਲੀਓ ਵਰਗੀ ਨਾ ਮੁਰਾਦ ਬਿਮਾਰੀ ਤੋਂ ਬਚਾਉਂਦੀਆਂ ਹਨ ਅਤੇ ਸਿਹਤਮੰਦ ਰੱਖਣ 'ਚ ਸਹਾਈ ਹੁੰਦੀਆਂ ਹਨ । ਸੀਨੀਅਰ ਮੈਡੀਕਲ ਅਫਸਰ ਡਾ. ਰਵਿੰਦਰ ਠਾਕੁਰ ਨੇ ਦੱਸਿਆ ਕਿ ਬਲਾਚੌਰ ਦੇ 122 ਪਿੰਡਾਂ ' 129 ਟੀਮਾ ਵਲੋਂ 111 ਬੂਥਾਂ 'ਤੇ ਤੇ ਨਗਰ ਕੌਸਲ ਬਲਾਚੌਰ ਸਮੇਤ ਪਿੰਡ ਮਹਿੰਦੀਪੁਰ ਅਤੇ ਸਿਆਣਾ 'ਚ 26 ਟੀਮਾ ਵੱਖ ਵੱਖ 13 ਬੂਥਾਂ ਉਪਰ ਲਗਾਈਆਂ ਗਈਆਂ ਤੇ ਇਸ ਤੋਂ ਇਲਾਵਾ ਦੋ ਟਰਾਂਜੈੱਟ ਬੂਥ ਕੰਗਣਾ ਪੁਲ ਅਤੇ ਕਾਠਗੜ੍ਹ ਮੋੜ 'ਤੇ ਲਗਾਏ ਗਏ ਹਨ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਦਰਿਆ ਸਤਲੁੱਜ ਦੇ ਬੇਟ ਖੇਤਰ 'ਚ ਜੋ ਲੋਕ ਵੱਖ-ਵੱਖ ਡੇਰਿਆਂ 'ਚ ਰਹਿੰਦੇ ਹਨ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣ ਲਈ 7 ਟੀਮਾਂ ਲਾਈਆਂ ਗਈਆਂ ਹਨ।