ਜਗਤਾਰ ਮਹਿੰਦੀਪੁਰੀਆ/ਤਜਿੰਦਰ ਜੋਤ, ਬਲਾਚੌਰ

ਸਥਾਨਕ ਸਹਿਰ ਬਲਾਚੌਰ ਅੰਦਰ ਆਮ ਦੁਕਾਨਦਾਰਾਂ ਵੱਲੋਂ ਦੁਕਾਨਾਂ ਦੇ ਬਾਹਰ ਸੜਕਾ ਉਪਰ ਆਪਣੀਆਂ ਦੁਕਾਨਾਂ ਦੇ ਲਗਾਏ ਫਲੈਕਸ ਬੋਰਡਾਂ ਅਤੇ ਬਾਹਰ ਕੱਢ ਕੇ ਰੱਖੇ ਸਮਾਨ ਨਾਲ ਚੌੜੀਆਂ ਸੜਕਾਂ ਦਾ ਅਕਾਰ ਘਟ ਜਾਣ ਕਾਰਨ ਟਰੈਫਿਕ ਵਿਵਸਥਾ 'ਚ ਕਈ ਤਰਾਂ੍ਹ ਦੀਆਂ ਰੁਕਾਵਟਾ ਪੈਂਦਾ ਹੁੰਦੀਆਂ ਆ ਰਹੀਆਂ ਹਨ, ਜਿਹੜੇ ਵੱਡੇ ਵੱਡੇ ਜਾਮ ਦਾ ਵੀ ਕਾਰਨ ਬਣ ਰਹੇ ਹਨ। ਸੰਚਾਰੂ ਰੂਪ 'ਚ ਟਰੈਫਿਕ ਚਲਾਏ ਜਾਣ ਲਈ ਅੱਜ ਦਫਤਰ ਨਗਰ ਕੌਂਸਲ ਦੇ ਮੁਲਾਜ਼ਮਾਂ ਵੱਲੋਂ ਸੜਕਾ ਤੋਂ ਦੁਕਾਨਦਾਰਾਂ ਦੇ ਨਾਜਾਇਜ਼ ਕਬਜੇ ਹਟਾਉਣ ਲਈ ਚਲਾਈ ਮੁਹਿੰਮ ਦੌਰਾਨ ਜਿੱਥੇ ਦੁਕਾਨਦਾਰਾਂ 'ਚ ਹਫੜਾ ਦਫੜੀ ਵਾਲਾ ਮਾਹੌਲ ਬਣ ਗਿਆ, ਉਥੇ ਹੀ ਵੇਖਦੇ ਹੀ ਵੇਖਦੇ ਸੜਕਾਂ ਤੋਂ ਨਾਜਾਇਜ਼ ਕਬਜੇ ਹਟਣ ਕਾਰਨ ਟਰੈਫਿਕ ਚੱਲਣ 'ਚ ਬੜੀ ਅਸਾਨੀ ਵਿਖਾਈ ਦਿੱਤੀ। ਇਸ ਮੌਕੇ ਨਗਰ ਕੌਂਸਲ ਮੁਲਾਜ਼ਮਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨਾਂ੍ਹ ਵੱਲੋਂ ਆਪਣੇ ਉਚ ਅਫਸਰਾਂ ਦੇ ਦਿਸ਼ਾ ਨਿਰਦੇਸ਼ਾ ਹੇਠ ਦੁਕਾਨਾਂ ਅੱਗੇ ਸੜਕ ਦੀ ਜਗ੍ਹਾ 'ਚ ਹੋਏ ਨਾਜਾਇਜ਼ ਕਬਜਿਆਂ ਨੂੰ ਹਟਾਉਣ ਲਈ ਜੋ ਇਹ ਮੁਹਿੰਮ ਚਲਾਈ ਗਈ ਹੈ। ਉਨਾਂ੍ਹ ਦੁਕਾਨਦਾਰਾ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੀਆਂ ਦੁਕਾਨਾਂ ਦਾ ਸਮਾਨ ਅਤੇ ਫਲੈਕਸ ਬੋਰਡ ਬਾਹਰ ਸੜਕ ਵਾਲੀ ਥਾਂ ਉਪਰ ਨਾ ਰੱਖਣ। ਜਿਸ ਨਾਲ ਟਰੈਫਿਕ ਪ੍ਰਭਾਵਿਤ ਹੋਣ ਕਾਰਨ ਕਈ ਆਮ ਲੋਕਾਂ ਨੂੰ ਕਈ ਤਰਾਂ੍ਹ ਮੁਸ਼ਿਕਲ ਪੇਸ਼ ਆਉਂਦੀਆਂ ਹਨ। ਉਨਾਂ੍ਹ ਆਖਿਆ ਕਿ ਉਨਾਂ੍ਹ ਦੇ ਦਫਤਰ ਵੱਲੋਂ ਕਈ ਵਾਰ ਦੁਕਾਨਦਾਰਾਂ ਨੂੰ ਅਪੀਲ ਵੀ ਕੀਤੀ ਜਾਂਦੀ ਹੈ। ਪਰ ਇਸ ਦੇ ਬਾਵਜੂਦ ਵੀ ਕਈ ਦੁਕਾਨਦਾਰ ਇਸ 'ਤੇ ਅਮਲ ਨਹੀਂ ਕਰਦੇ ਜਿਸ ਕਾਰਨ ਮਜਬੂਰੀ ਵੱਸ ਨੂੰ ਸੜਕਾਂ ਉਪਰ ਪਿਆ ਸਮਾਨ ਅਤੇ ਫਲੈਕਸ ਬੋਰਡ ਚੁੱਕ ਕੇ ਲਿਜਾਉਣੇ ਪੈਂਦੇ ਹਨ। ਇਸ ਮੌਕੇ ਨਗਰ ਕੌਸਲ ਦਫਤਰ ਦੇ ਕਰਮਚਾਰੀ ਸੰਤੋਖ ਸਿੰਘ, ਪ੍ਰਰੀਤਮ ਸਿੰਘ, ਸ਼ਿਵ ਕੁਮਾਰ, ਰਜਿੰਦਰ ਕੁਮਾਰ, ਅਨਿਲ ਕੁਮਾਰ, ਰਜਨੀਸ਼, ਵਿਪਨ ਅਤੇ ਧੰਨਾ ਰਾਮ ਵੀ ਹਾਜ਼ਰ ਸਨ।