ਬਲਜੀਤ ਰਤਨ,ਨਵਾਂਸ਼ਹਿਰ : ਨੈਸ਼ਨਲ ਹੈੱਲਥ ਮਿਸ਼ਨ ਅਤੇ ਅਰਬਨ ਪ੍ਰਰਾਇਮਰੀ ਹੈਲਥ ਸੈਂਟਰ ਨਵਾਂਸ਼ਹਿਰ ਵੱਲੋਂ ਡਾ. ਦਵਿੰਦਰ ਢਾਂਡਾ ਦੀ ਅਗਵਾਈ ਹੇਠ ਨਵੀਂ ਆਬਾਦੀ ਨਵਾਂਸ਼ਹਿਰ ਵਿਖੇ ਸ੍ਰੀ ਗੁਰੂ ਰਵਿਦਾਸ ਮਿਸ਼ਨ ਨੌਜਵਾਨ ਸਭਾ ਦੇ ਸਹਿਯੋਗ ਨਾਲ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਡਾ. ਰਛਪਾਲ ਸਿੰਘ (ਗਲ, ਕੰਨ, ਨਕ ਦੇ ਮਾਹਿਰ) ਅਤੇ ਡਾ. ਇੰਦੂ ਕਟਾਰੀਆ ਜਨਰਲ ਸਰਜਨ ਵੱਲੋਂ ਕੈਂਪ 'ਚ ਆਏ 289 ਲੋਕਾਂ ਦੀ ਜਾਂਚ ਕੀਤੀ ਗਈ। ਆਪਣੇ ਸੰਬੋਧਨ 'ਚ ਕੌਂਸਲਰ ਕਮਲਜੀਤ ਕੌਰ ਨੇ ਕਿਹਾ ਕਿ ਲੋਕਾਂ ਨੂੰ ਸਰਕਾਰ ਵੱਲੋਂ ਵਿਸ਼ੇਸ਼ ਲਗਾਏ ਜਾਂਦੇ ਮੁਫ਼ਤ ਮੈਡੀਕਲ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ। ਪ੍ਰਧਾਨ ਸੁਨੀਲ ਕੁਮਾਰ ਨੇ ਮੈਡੀਕਲ ਡਾਕਟਰ ਟੀਮ ਅਤੇ ਸਹਿਯੋਗੀ ਦਾ ਕੈਂਪ ਨੂੰ ਸਫਲ ਬਣਾਉਣ ਲਈ ਧੰਨਵਾਦ ਕੀਤਾ। ਇਸ ਮੌਕੇ ਰਾਜ ਕੁਮਾਰ, ਰਾਕੇਸ਼ ਕੁਮਾਰ, ਚੇਤ ਰਾਮ ਰਤਨ, ਪਵਨ ਲੱਧੜ, ਸੰਜੀਵ ਕੁਮਾਰ, ਨਿੱਕੂ ਰਾਮ ਜਨਾਗਲ, ਕੁਲਦੀਪ ਚੇਅਰਮੈਨ, ਸਤੀਸ਼ ਕੁਮਾਰ, ਅਮਰਜੀਤ ਸਿੰਘ, ਮੁਕੇਸ਼ ਕੁਮਾਰ, ਕਾਬਲ ਸਿੰਘ, ਸੋਹਣ ਲਾਲ, ਰਾਮ ਕਿਸ਼ਨ, ਅਮਨਦੀਪ ਸਿੰਘ, ਨਵਦੀਪ ਕੌਰ, ਮਨਜੀਤ ਕੌਰ, ਸੋਨੀਆ ਆਦਿ ਵੀ ਹਾਜ਼ਰ ਸਨ।ੰ----