ਸਟਾਫ ਰਿਪੋਰਟਰ, ਨਵਾਂਸ਼ਹਿਰ : ਪੁਲਿਸ ਥਾਣਾ ਸਿਟੀ ਨਵਾਂਸ਼ਹਿਰ ਵਿਚ ਇਕ ਮਹਿਲਾ ਵੱਲੋਂ ਆਪਣੇ ਸਹੁਰਾ ਪਰਿਵਾਰ ਖਿਲਾਫ਼ ਦਾਜ ਦੀ ਮੰਗ ਕਰਨ 'ਤੇ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਜੀਵਨ ਕੁਮਾਰੀ ਪੁੱਤਰੀ ਭਾਰਤ ਭੂਸ਼ਨ ਵਾਸੀ ਮੁੱਹਲਾ ਕਿਰਪਾ ਗੇਟ ਨਵਾਂਸ਼ਹਿਰ ਨੇ ਪਰਮਿੰਦਰ ਰਾਮ ਪੁੱਤਰ ਕੁਲਵੰਤ ਰਾਮ ਵਾਸੀ ਭੱਟੀਆ ਬੇਟ ਜ਼ਿਲ੍ਹਾ ਲੁਧਿਆਣਾ, ਕਮਲੇਸ਼ ਰਾਣੀ ਪਤਨੀ ਕੁਲਵੰਤ ਰਾਮ ਵਾਸੀ ਭੱਟੀਆ ਬੇਟ, ਕੁਲਵੰਤ ਰਾਮ ਵਾਸੀ ਭੱਟੀਆ ਬੇਟ, ਸੁਰਿੰਦਰ ਕੌਰ ਪਤਨੀ ਲਖਵੀਰ ਸਿੰਘ ਵਾਸੀ ਖੇੜਾ ਰੋਡ ਬਸੰਤ ਨਗਰ ਫਗਵਾੜਾ ਨੇ ਤੰਗ ਪ੍ਰਰੇਸ਼ਾਨ ਕਰਕੇ ਦਾਜ ਦਹੇਜ ਦੀ ਮੰਗ ਕੀਤੀ ਹੈ। ਜਿਸ ਦੀ ਇੰਨਕੁਆਰੀ ਡੀਐੱਸਪੀ (ਐੱਚ) ਨਵਨੀਤ ਕੌਰ ਗਿੱਲ ਨੇ ਕਰਕੇ ਪੇਸ਼ ਕੀਤੀ ਰਿਪੋਰਟ ਦੇ ਆਧਾਰ 'ਤੇ ਪੁਲਿਸ ਵੱਲੋਂ ਧਾਰਾ 420, 498ਏ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।