ਜਗਤਾਰ ਮਹਿੰਦੀਪੁਰੀਆ/ਤਜਿੰਦਰ ਜੋਤ, ਬਲਾਚੌਰ

ਬਿਜਲੀ ਸਰਪਲੱਸ ਸੂਬਾ ਕਹਾਉਣ ਵਾਲੇ ਪੰਜਾਬ ਵਿਚ ਲੱਗ ਰਹੇ ਅਣ-ਐਲਾਨੇ ਬਿਜਲੀ ਕੱਟਾਂ ਨੇ ਜਿੱਥੇ ਜਨਤਾ ਨੂੰ ਹਾਲੋ ਬੇਹਾਲ ਕਰ ਦਿੱਤਾ ਹੈ ਉਥੇ ਹੀ ਸੂਬੇ ਭਰ ਦਿਨ ਪ੍ਰਤੀ ਦਿਨ ਵੱਧਦੇ ਪੈਟਰੋਲ, ਡੀਜਲ ਅਤੇ ਰਸੋਈ ਗੈਸ ਦੇ ਰੇਟਾਂ ਨੇ ਹਰ ਨਾਗਰਿਕ ਦਾ ਜਿਉਂਣਾ ਦੁੱਭਰ ਕੀਤਾ ਹੋਇਆ ਹੈ। ਜਿਸ ਨਾਲ ਕੈਪਟਨ ਸਰਕਾਰ ਅਤੇ ਕੇਂਦਰ ਸਰਕਾਰ ਦੀ ਲੋਕਾਂ ਪ੍ਰਤੀ ਮਾੜੀ ਕਾਰਗੁਜਾਰੀ ਜੱਗ ਜਾਹਰ ਹੋ ਗਈ ਹੈ ਅਤੇ ਆਉਣ ਵਾਲੀਆ ਵਿਧਾਨ ਸਭਾ ਚੌਣਾ ਵਿੱਚ ਲੋਕ ਕਾਂਗਰਸ ਅਤੇ ਬੀਜੇਪੀ ਨੂੰ ਨਕਾਰਦਿਆ ਸੂਬੇ ਅੰਦਰ ਸ਼ੋ੍ਮਣੀ ਅਕਾਲੀ ਦਲ ਅਤੇ ਬਸਪਾ ਗੱਠਜੋੜ ਦੀ ਸਾਂਝੀ ਸਰਕਾਰ ਬਣਾਉਣ ਲਈ ਕਾਹਲੇ ਹਨ। ਇਨਾਂ੍ਹ ਵਿਚਾਰਾ ਦਾ ਪ੍ਰਗਟਾਵਾ ਬਲਾਕ ਸੰਮਤੀ ਸੜੋਆ ਦੇ ਸਾਬਕਾ ਚੇਅਰਮੈਨ ਅਤੇ ਸ਼ੋ੍ਮਣੀ ਅਕਾਲੀ ਦਲ ਦੇ ਚੋਟੀ ਦੇ ਆਗੂ ਬਿਮਲ ਚੌਧਰੀ ਨੇ ਕੀਤਾ। ਬਿਮਲ ਚੌਧਰੀ ਨੇ ਆਪਣੀ ਗੱਲ ਜਾਰੀ ਰੱਖਦਿਆ ਆਖਿਆ ਕਿ ਕੇਂਦਰ ਦੀ ਬੀਜੇਪੀ ਅਤੇ ਸੂਬੇ ਦੀ ਕਾਂਗਰਸ ਸਰਕਾਰ ਦੀ ਮਹਿੰਗਾਈ ਨੂੰ ਨੱਥ ਪਾਉਣ ਦੀ ਕਾਰਗੁਜਾਰੀ ਪੂਰੀ ਤਰਾਂ੍ਹ ਫੇਲ੍ਹ ਹੋਈ ਹੈ ਕਿਉਕਿ ਇਨਾਂ੍ਹ ਨੇ ਲੋਕਾਂ ਨਾਲ ਵਾਅਦੇ ਕੀਤੇ ਸਨ ਕਿ ਉਹ ਮਹਿੰਗਾਈ ਨੂੰ ਪੁਰੀ ਤਰਾਂ੍ਹ ਨਾਲ ਨੱਥ ਪਾਉਣਗੀਆਂ ਅਤੇ ਤੇਲ ਦੀਆਂ ਕੀਮਤਾਂ ਵਿਚ ਕਟੌਤੀ ਕਰਕੇ ਜਿੰਮੀਦਾਰਾ ਸਮੇਤ ਆਮ ਲੋਕਾਂ ਨੂੰ ਰਾਹਤ ਦਿਵਾਉਣਗੇ, ਮਗਰ ਇਨਾਂ੍ਹ ਦੇ ਰਾਜ ਭਾਗ ਵਿਚ ਹੋਇਆ ਉਲਟ। ਤੇਲ ਦੀਆਂ ਜਿੱਥੇ ਕੀਮਤਾ ਅਸਮਾਨੀ ਛੂਹਣ ਲੱਗੀਆਂ ਹਨ ਉਥੇ ਹੀ ਮਹਿੰਗਾਈ ਦੀ ਰਫਤਾਰ ਹੋਲੀ ਹੋਣ ਦਾ ਨਾਮ ਹੀ ਨਹੀ ਲੈ ਰਹੀ ਹੈ। ਕੇਂਦਰ ਅਤੇ ਸੂਬਾ ਸਰਕਾਰ ਨੇ ਜੋ ਵਾਅਦਾ ਖਿਲਾਫੀ ਕੀਤੀ ਉਸ ਦਾ ਖਮਿਆਜਾ ਉਨਾਂ੍ਹ ਨੂੰ ਆਉਣ ਵਾਲੀਆ ਚੋਣਾਂ ਵਿਚ ਭੁਗਤਣਾ ਪਵੇਗਾ। ਲੋਕ ਹੁਣ ਮੁੜ ਪੰਜਾਬ ਅੰਦਰ ਸੋ੍ਮਣੀ ਅਕਾਲੀ ਦਲ ਅਤੇ ਬਸਪਾ ਗਠਜੋੜ ਦੀ ਸਰਕਾਰ ਨੂੰ ਵੇਖਣ ਲਈ ਉਤਾਵਲੇ ਹਨ ਤੇ ਵਿਧਾਨ ਸਭਾ ਚੋਣਾ ਵਿੱਚ ਲੋਕ ਜਲਦੀ ਹੀ ਇਹਨਾਂ ਨੂੰ ਬਾਹਰ ਦਾ ਰਸਤਾ ਵਿਖਾਉਣਗੇ।