ਪ੍ਰਦੀਪ ਭਨੋਟ, ਨਵਾਂਸ਼ਹਿਰ : ਬੀਐੱਲਐੱਮ ਗਰਲਜ਼ ਕਾਲਜ ਨਵਾਂਸ਼ਹਿਰ ਵਿਖੇ ਵਿਸ਼ਵ ਖ਼ੂਨਦਾਨ ਦਿਵਸ ਮਨਾਇਆ ਗਿਆ। ਪੰਜਾਬ ਸਰਕਾਰ ਅਧੀਨ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਦਿੱਤੀਆਂ ਹਦਾਇਤਾਂ ਅਨੁਸਾਰ ਵਿਸ਼ਵ ਖ਼ੂਨਦਾਨੀ ਦਿਵਸ ਮਨਾਉਣ ਦਾ ਹੁਕਮ ਪ੍ਰਰਾਪਤ ਹੋਇਆ ਸੀ। ਜਿਸ ਅਧੀਨ ਬੀਐੱਲਐੱਮ ਗਰਲਜ਼ ਕਾਲਜ 'ਚ ਐੱਨਐੱਸਐੱਸ ਯੂਨਿਟ ਦੇ ਵਲੰਟੀਅਰਜ਼ ਵੱਲੋਂ ਆਨਲਾਈਨ ਸਮਾਗਮ 'ਚ ਭਵਿੱਖ ਵਿਚ ਖ਼ੂਨਦਾਨ ਲਈ ਸਹੁੰ ਚੁੱਕੀ ਗਈ। ਸਮਾਗਮ ਦੌਰਾਨ ਬੀਐੱਲਐੱਮ ਗਰਲਜ਼ ਕਾਲਜ ਦੇ ਐੱਨਐੱਸਐੱਸ ਯੂਨਿਟ ਦੇ ਇੰਚਾਰਜ ਡਾ. ਰੂਬੀ ਬਾਲਾ ਵੱਲੋਂ ਵਿਦਿਆਰਥਣਾਂ ਨੂੰ ਬਿਨਾਂ ਕਿਸੇ ਭੇਦ ਭਾਵ, ਰੰਗ, ਜਾਤ, ਨਸਲ ਅਤੇ ਲਾਲਚ ਤੋਂ ਭਵਿੱਖ ਵਿਚ ਖ਼ੂਨਦਾਨ ਕਰਨ ਦੀ ਪੇ੍ਰਰਨਾ ਦਿੱਤੀ। ਪਿੰ੍ਸੀਪਲ ਤਰਨਪ੍ਰਰੀਤ ਕੌਰ ਵਾਲੀਆ ਵੱਲੋਂ ਵੀ ਖ਼ੂਨਦਾਨ ਜੀਵਨ ਦਾਨ ਦਾ ਸੰਦੇਸ਼ ਦਿੱਤਾ। ਇਸ ਦੌਰਾਨ ਐੱਨਐੱਸਐੱਸ ਯੂਨਿਟ ਦੇ ਸਹਾਇਕ ਸੋਨੀਆ ਅੰਗਰੀਸ਼ ਵੀ ਸ਼ਾਮਲ ਸਨ।