ਅਮਰੀਕ ਕਟਾਰੀਆ, ਮੁਕੰਦਪੁਰ

ਐੱਸਐੱਮਓ ਡਾ. ਰਵਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਰਕਾਰੀ ਹਸਪਤਾਲ ਮੁਕੰਦਪੁਰ ਵਿਖੇ 19 ਜੁਲਾਈ ਤੋਂ 2 ਅਗਸਤ ਤੱਕ ਤੀਬਰ ਦਸਤ ਰੋਕੂ ਪੰਦਰਵਾੜਾ ਮਨਾਇਆ ਗਿਆ। ਜਿਸ ਤਹਿਤ ਬਲਾਕ ਦੀਆਂ ਵੱਖ-ਵੱਖ ਸਿਹਤ ਸੰਸਥਾਵਾਂ ਵਿਚ ਓਆਰਐੱਸ ਕਾਰਨਰ ਸਥਾਪਤ ਕੀਤੇ ਗਏ ਸਨ, ਜਿੱਥੇ ਇਸ ਪੰਦਰਵਾੜੇ ਤਹਿਤ 0 ਤੋਂ ਲੈ ਕੇ 5 ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਓਆਰਐੱਸ ਅਤੇ ਜ਼ਿੰਕ ਦੀਆਂ ਗੋਲੀਆਂ ਵੰਡੀਆਂ ਗਾਈਆਂ। ਇਸ ਦੌਰਾਨ ਡਾ. ਨਿਰੰਜਣ ਪਾਲ ਅਤੇ ਬੀਈਈ ਹਰਪ੍ਰਰੀਤ ਸਿੰਘ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਤੀਬਰ ਦਸਤ ਰੋਕੂ ਪੰਦਰਵਾੜੇ ਦਾ ਮੁੱਖ ਟੀਚਾ 5 ਸਾਲ ਤੱਕ ਦੀ ਉਮਰ ਦੇ ਬੱਚਿਆਂ ਵਿਚ ਡਾਇਰੀਆ ਕਾਰਨ ਹੋਣ ਵਾਲੀਆਂ ਮੌਤਾਂ ਦੀ ਮੁਕੰਮਲ ਰੋਕਥਾਮ ਹੈ। ਉਨਾਂ੍ਹ ਕਿਹਾ ਕਿ ਕੋਵਿਡ-19 ਦੇ ਚੱਲਦਿਆਂ ਇਸ ਪੋ੍ਗਰਾਮ ਦੌਰਾਨ ਵਿਸ਼ੇਸ਼ ਸਾਵਧਾਨੀਆਂ ਧਿਆਨ ਵਿਚ ਰੱਖੀਆਂ ਗਈਆਂ ਸਨ। ਇਸ ਮੌਕੇ ਏਐੱਨਐੱਮ, ਹੈਲਥ ਵਰਕਰ, ਆਸ਼ਾ ਫੈਸੀਲੇਟੇਟਰ ਅਤੇ ਆਸ਼ਾ ਵਰਕਰ ਵੀ ਹਾਜ਼ਰ ਸਨ।