ਪੱਤਰ ਪੇ੍ਰਰਕ, ਬਲਾਚੌਰ : ਪੁਲਿਸ ਨੇ ਇਕ ਵਿਅਕਤੀ ਵੱਲੋਂ ਠੇਕੇ 'ਤੇ ਲਈ ਜ਼ਮੀਨ 'ਤੇ ਲੱਗਿਆ ਇੰਜਣ ਤੇ ਪੱਖਾ ਚੋਰੀ ਕਰਨ ਵਾਲਿਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਥਾਣਾ ਬਲਾਚੌਰ ਨੂੰ ਦਿੱਤੀ ਸ਼ਿਕਾਇਤ ਵਿਚ ਬਿਸ਼ਨ ਸਿੰਘ ਪੁਤਰ ਨਿਰੰਜਣ ਸਿੰਘ ਵਾਸੀ ਠਠਿਆਲਾ ਬੇਟ ਨੇ ਦੱਸਿਆ ਕਿ ਉਸ ਵੱਲੋਂ ਠੇਕੇ ਲਈ ਜ਼ਮੀਨ 'ਤੇ ਲੱਗਿਆ ਇੰਜਣ ਅਤੇ ਪੱਖਾ ਚੋਰੀ ਹੋ ਗਿਆ ਹੈ। ਉਨਾਂ੍ਹ ਦੋਸ਼ ਲਾਇਆ ਕਿ ਇਸ ਚੋਰੀ ਵਿਚ ਕਥਿਤ ਮੁਲਜ਼ਮ ਮੇਜਰ ਸਿੰਘ ਪੁੱਤਰ ਦੀਵਾਨ ਚੰਦ ਵਾਸੀ ਹੈਡੋ ਬੇਟ, ਹਰਪ੍ਰਰੀਤ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਹੈਡੋ ਬੇਟ, ਕਾਲਾ ਮਹਿੰਦੀਪੁਰੀਆ ਸ਼ਾਮਲ ਹਨ। ਏਐੱਸ਼ਆਈ ਉਮ ਪ੍ਰਕਾਸ਼ ਨੇ ਇਸ ਮਾਮਲੇ ਵਿਚ ਕਥਿਤ ਮੁਲਜ਼ਮਾਂ ਦੇ ਖਿਲਾਫ਼ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਦਕਿ ਇਸ ਮਾਮਲੇ ਵਿਚ ਕਥਿਤ ਮੁਲਜ਼ਮ ਮੇਜਰ ਸਿੰਘ ਨੂੰ ਗਿ੍ਫਤਾਰ ਵੀ ਕਰ ਲਿਆ ਹੈ।