ਪੱਤਰ ਪੇ੍ਰਰਕ, ਬੰਗਾ : ਪੁਲਿਸ ਨੇ 5 ਸਾਲ ਪਹਿਲਾ ਇਕ ਕੰਪਨੀ ਦੇ ਨਾਂਅ 'ਤੇ ਲੋਕਾਂ ਤੋਂ ਪੈਸੇ ਇਕੱਠੇ ਕਰਕੇ 5 ਲੋਕਾਂ ਨਾਲ ਕਥਿਤ ਤੌਰ 'ਤੇ ਠੱਗੀ ਮਾਰਨ ਵਾਲੇ ਕਥਿਤ ਮੁਲਜ਼ਮ ਬਲਵਿੰਦਰ ਕੁਮਾਰ ਵਾਸੀ ਬੰਗਾ ਨੂੰ ਕਾਬੂ ਕਰ ਲਿਆ ਹੈ। ਪੁਲਿਸ ਥਾਣਾ ਸਿਟੀ ਬੰਗਾ ਦੇ ਏਐੱਸਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ 2017 'ਚ ਕਥਿਤ ਮੁਲਜ਼ਮ ਬਲਵਿੰਦਰ ਕੁਮਾਰ ਦੇ ਖ਼ਿਲਾਫ਼ 5 ਵਿਅਕਤੀਆਂ ਨੇ ਕਥਿਤ ਤੌਰ 'ਤੇ ਧੋਖਾਧੜੀ ਕਰਨ ਦਾ ਮਾਮਲਾ ਦਰਜ ਕਰਵਾਇਆ ਸੀ। ਜਦਕਿ ਬਲਵਿੰਦਰ ਕੁਮਾਰ ਵਾਸੀ ਬੰਗਾ ਇਥੋਂ ਇਲਾਕਾ ਛੱਡ ਕੇ ਡਵਿਡਾ ਹਰਿਆਣਾ ਰਹਿਣ ਲੱਗ ਪਿਆ ਸੀ। ਪੁਲਿਸ ਨੂੰ ਜਦੋਂ ਇਸ ਬਾਰੇ ਸੂਚਨਾ ਮਿਲੀ ਤਾਂ ਪੁਲਿਸ ਨੇ ਕਥਿਤ ਮੁਲਜ਼ਮ ਬਲਵਿੰਦਰ ਕੁਮਾਰ ਨੂੰ ਕਾਬੂ ਕਰਕੇ ਅਦਾਲਤ ਵਿਚ ਪੇਸ਼ ਕੀਤਾ। ਅਦਾਲਤ ਵੱਲੋਂ ਕਥਿਤ ਮੁਲਜ਼ਮ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ।