ਤਾਰੀ ਲੋਧੀਪੁਰੀਆ, ਅੌੜ : ਖਵਾਇਸ਼ ਵੈੱਲਫੇਅਰ ਸੁਸਾਇਟੀ ਵੱਲੋਂ ਕਰਨਾਣਾ ਵਿਖੇ ਮੁਫ਼ਤ ਚੈੱਕਅੱਪ ਕੈਂਪ ਲਗਾਇਆ ਜਾ ਰਿਹਾ ਹੈ। ਜਿਸ ਦਾ ਪੋਸਟਰ ਖਵਾਇਸ਼ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਡਾ. ਸੁਖਵਿੰਦਰ ਸਿੰਘ ਤੇ ਸਮੂਹ ਕਮੇਟੀ ਮੈਂਬਰਾਂ ਨੇ ਰਿਲੀਜ਼ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਪ੍ਰਧਾਨ ਨੇ ਦੱਸਿਆ ਕਿ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਵਿਖੇ 16 ਅਪ੍ਰਰੈਲ ਨੂੰ ਇਹ ਕੈਂਪ ਲਗਾਇਆ ਜਾ ਰਿਹਾ ਹੈ। ਸਭ ਤੋਂ ਪਹਿਲਾਂ ਸਵੇਰੇ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਕੈਂਪ ਲਗੇਗਾ, ਜਿਸ ਵਿਚ ਹਾਰਟ ਨਾਲ ਸਬੰਧਤ ਬਿਮਾਰੀਆਂ ਦਾ ਚੈੱਕਅੱਪ ਡਾ. ਜਿਵਤੇਸ਼ ਪਾਹਵਾ(ਗੋਲਡ ਮੈਡਲਿਸਟ) ਦਿਲ ਦੇ ਰੋਗਾਂ ਦੇ ਮਾਹਿਰ, ਡਾ. ਦਿਗਵਿਜੇ ਸਿੰਘ ਗੁਰਦਿਆਂ ਦੀ ਬਿਮਾਰੀ ਦੇ ਮਾਹਰ, ਡਾ. ਵਿਵੇਕ ਗੰੁਬਰ ਸ਼ੂਗਰ, ਬੀਪੀ, ਚਮੜੀ ਰੋਗਾਂ ਦੇ ਮਾਹਿਰ, ਡਾ.ਬਲਵਿੰਦਰ ਸਿੰਘ ਈਐੱਨਟੀ, ਨੱਕ ਗਲੇ ਅਤੇ ਕੰਨਾਂ ਦੇ ਮਾਹਿਰ, ਡਾ. ਹੇਮ ਰਾਜ ਸੰਦੀਲਾ ਹੱਡੀਆਂ ਅਤੇ ਜੋੜ ਬਦਲਣ ਦੇ ਮਾਹਿਰ, ਡਾ. ਵਿਕਰਮ ਕਰੜਾ ਦੰਦਾਂ ਦੇ ਰੋਗਾਂ ਦੇ ਮਾਹਿਰ, ਡਾ. ਦਵਿੰਦਰ ਕੌਰ ਚੀਮਾਂ ਅੌਰਤਾਂ ਦੇ ਰੋਗਾਂ ਦੇ ਮਾਹਿਰ, ਡਾ. ਸਰਬਜੀਤ ਸਿੰਘ, ਡਾ. ਕੁਲਦੀਪ ਸਿੰਘ, ਡਾ. ਰੀਨਾ ਪਾਲ, ਡਾ. ਮਾਨਸੀ ਕਰੜੇ, ਡਾ. ਗੁਰਤੇਜ਼ ਸਿੰਘ, ਡਾ. ਪ੍ਰਵੀਨ ਕੁਮਾਰ, ਡਾ. ਸੰਦੀਪ ਲਾਖਾ, ਡਾ. ਸਾਕਸ਼ੀ ਮਰੀਜ਼ਾਂ ਦੀ ਜਾਂਚ ਕਰਨਗੇ। ਉਨਾਂ੍ਹ ਦੱਸਿਆ ਕਿ ਕੈਂਪ ਦੀ ਦੇਖ ਰੇਖ ਡਾ. ਨਿਰੰਜਣ ਪਾਲ ਹੀਂਓ (ਐੱਸਐੱਮਓ,ਪੀਐੈੱਚਸੀ ਸੁੱਜੋਂ) ਦੀ ਕਰਨਗੇ ਅਤੇ ਐਮਰਜੈਂਸੀ ਵਾਸਤੇ ਐਂਬੂਲੈਂਸ ਦੀ ਸੇਵਾ ਵੀ ਉਪਲੱਬਧ ਹੋਵੇਗੀ ਤਾਂ ਜੋ ਕਿਸੇ ਵੀ ਮਰੀਜ਼ ਨੂੰ ਕੋਈ ਸਮੱਸਿਆ ਨਾ ਆ ਸਕੇ। ਵਿਅਕਤੀ ਮਾਸਕ ਦੀ ਵਰਤੋਂ ਜ਼ਰੂਰ ਕਰਨ। ਇਸ ਮੌਕੇ ਸੁਸਾਇਟੀ ਮੈਂਬਰ ਜਸਵਿੰਦਰ ਰਾਏ, ਨਿਸ਼ਾਂਤ ਸੈਣੀ, ਵਿਕਰਮ, ਪਿੰ੍ਸ ਅਰੋੜਾ, ਪ੍ਰਵੀਨ, ਅੰਮਿ੍ਤਪਾਲ, ਰਣਜੀਤ ਸਿੰਘ, ਪ੍ਰਧਾਨ ਪਰਮਜੀਤ ਲੱਧੜ ਆਦਿ ਵੀ ਹਾਜ਼ਰ ਸਨ।