ਬੱਗਾ ਸੇਲਕੀਆਣਾ, ਉੜਾਪੜ

ਬਸਪਾ ਦੇ ਆਗੂਆਂ ਅਤੇ ਵਰਕਰਾਂ ਦੀ ਮੀਟਿੰਗ ਬਸਪਾ ਆਗੂ ਰੂਪ ਲਾਲ ਦੇ ਗ੍ਹਿ ਵਿਖੇ ਹੋਈ। ਬਸਪਾ ਆਗੂਆਂ ਨੇ ਦੱਸਿਆ ਕਿ ਪਾਰਟੀ ਵੱਲੋਂ ਕਿਸਾਨ ਮਜ਼ਦੂਰ ਦੀ ਹਮਾਇਤ ਕਰਨ ਲਈ ਕੇਂਦਰ ਸਰਕਾਰ ਖਿਲਾਫ਼ ਨਵਾਂਸ਼ਹਿਰ ਵਿਖੇ 27 ਜੁਲਾਈ ਨੂੰ ਬਹੁਤ ਵੱਡੇ ਪੱਧਰ 'ਤੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਰੋਸ ਪ੍ਰਦਰਸ਼ਨ 'ਚ ਜੋ ਦੇਸ਼ ਦਾ ਅੰਨਦਾਤਾ ਅਤੇ ਮਜ਼ਦੂਰ ਪਿਛਲੇ ਕਈ ਮਹੀਨਆਂ ਤੋਂ ਦਿਲੀ ਵਿਖੇ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਹੱਕ ਅਤੇ ਸੱਚ ਦੀ ਲੜਾਈ ਲੜ ਰਿਹਾ ਹੈ। ਉਨਾਂ੍ਹ ਸਮੂਹ ਬਸਪਾ ਦੇ ਅਹੁਦੇਦਾਰਾਂ, ਵਰਕਰ ਨੂੰ ਅਪੀਲ ਕੀਤੀ ਕਿ ਇਸ ਰੋਸ ਧਰਨੇ ਨੂੰ ਸਫਲ ਬਣਾਉਣ ਲਈ ਨਵਾਂਸ਼ਹਿਰ ਵਿਖੇ ਜ਼ਰੁ੍ਰ ਪਹੁੰਚੋ ਅਤੇ ਇਸ ਰੋਸ ਧਰਨੇ 'ਚ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਮੰਗ ਪੱਤਰ ਵੀ ਦਿਤਾ ਜਾਾਵੇਗਾ। ਇਸ ਮੌਕੇ ਮਨੋਹਰ ਕਮਾਮ, ਸੁਰਿੰਦਰ ਸੁਮਨ, ਸੋਮ ਨਾਥ ਰਟੈਂਡਾ, ਐਡਵੋਕੇਟ ਹਰਮੇਸ਼ ਸੁਮਨ, ਧੰਨਾ ਸਿੰਘ, ਜੋਗਿੰਦਰ ਸਿੰਘ, ਸੱਤਪਾਲ ਅੌੜ, ਸਰਵਜੀਤ ਸੋਨੂੰ ਆਦਿ ਹਾਜ਼ਰ ਸਨ।