ਜਸਵਿੰਦਰ ਕੌਰ ਗੁਣਾਚੌਰ,ਮੁਕੰਦਪੁਰ : ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮੁਕੰਦਪੁਰ ਵਿਖੇ ਭਾਰਤ ਰਤਨ ਡਾ. ਬੀਆਰ ਅੰਬੇਦਕਰ ਦਾ ਮਹਾ ਪ੍ਰਰੀ-ਨਿਰਵਾਣ ਦਿਵਸ ਮਨਾਇਆ ਗਿਆ। ਸਮੂਹ ਸਟਾਫ਼ ਮੈਂਬਰ ਅਤੇ ਵਿਦਿਆਰਥੀਆਂ ਵੱਲੋਂ ਡਾ:ਭੀਮ ਰਾਓ ਅੰਬੇਡਕਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਪਿ੍ਰੰਸੀਪਲ ਅਮਰਜੀਤ ਖਟਕੜ ਵੱਲੋਂ ਉਨ੍ਹਾਂ ਦੀ ਜੀਵਨੀ ਅਤੇ ਸਮਾਜ ਨੂੰ ਦਿੱਤੇ ਦੇਣ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ।

ਉਨ੍ਹਾਂ ਦੱਸਿਆ ਕਿ ਬਾਬਾ ਸਾਹਿਬ ਨੇ ਆਪਣਾ ਪੂਰਾ ਜੀਵਨ ਸਮਾਜ ਦੇ ਦੱਬੇ ਕੁਚਲੇ ਲੋਕਾਂ ਦੇ ਭਵਿੱਖ ਨੂੰ ਸਵਾਰਨ ਲਈ ਅਰਪਿਤ ਕਰ ਦਿੱਤਾ। ਸਾਨੂੰ ਉਨ੍ਹਾਂ ਦੀਆਂ ਸਿੱਖਿਆਵਾਂ 'ਤੇ ਚੱਲਣ ਦੀ ਲੋੜ ਹੈ। ਇਸ ਦੌਰਾਨ ਸਕੂਲ ਦੇ ਵਿਦਿਆਥੀਆਂ ਵੱਲੋਂ ਗੀਤ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ। ਇਸ ਮੌਕੇ ਲੈਕ: ਕਿਸ਼ਨ ਚੰਦ ਕਿਸ਼ਨ ਚੰਦ, ਇੰਦਰਪਾਲ ਸਿੰਘ, ਪਰਦੀਪ ਸਿੰਘ, ਸੰਦੀਪ ਕੁਮਾਰ, ਸਤਿੰਦਰ ਸੋਢੀ, ਮਨਦੀਪ ਸਿੰਘ, ਰਣ ਬਹਾਦਰ, ਬੁੱਧ ਦਾਸ, ਤਰਸੇਮ ਲਾਲ, ਲੈਂਬਰ ਸਿੰਘ, ਨਿਰਮਲ ਰਾਮ, ਸੁਰਜੀਤ ਸਿੰਘ, ਅਭੀਰਾਮ ਸਿਆਲ, ਵਿਜੇ ਕੁਮਾਰ, ਗੁਰਦੀਪ ਸਿੰਘ, ਬਲਰਾਜ, ਭੁਪਿੰਦਰ ਸਿੰਘ, ਰਾਜ ਕੁਮਾਰ, ਸੁਮਿਤ ਕੁਮਾਰ, ਦਵਿੰਦਰ ਕੌਰ, ਪ੍ਰਵੀਨ ਕੌਰ, ਮੀਨਾਕਸ਼ੀ, ਸੰਤੋਸ਼ ਕੌਰ, ਨੀਰੂ ਸ਼ਰਮਾ, ਹਰਪ੍ਰਰੀਤ ਕੌਰ, ਰਮਨਦੀਪ, ਪ੍ਰਤੀਮਾ ਸ਼ਰਮਾ, ਸੋਨਾਰਿਕਾ ਕੌਲ, ਨੀਸ਼ਾ ਅਤੇ ਕੰਚਨਾ ਕੁਮਾਰੀ ਆਦਿ ਵੀ ਹਾਜ਼ਰ ਸਨ।