ਨਰਿੰਦਰ ਮਾਹੀ,ਬੰਗਾ : ਬਲੱਡ ਬੈਂਕ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ-ਕਲੇਰਾਂ ਵੱਲੋਂ ਏਕ ਨੂਰ ਸਵੈ ਸੇਵੀ ਸੰਸਥਾ ਪਿੰਡ ਪਠਲਾਵਾ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਪਠਲਾਵਾ ਵਿਖੇ ਨਿਸ਼ਕਾਮ ਲੋਕ ਸੇਵਾ ਕਰਨ ਲਈ ਸਵੈ ਇਛੱਕ ਖੂਨਦਾਨ ਕੈਂਪ ਲਗਾਇਆ ਗਿਆ। ਕੈਂਪ ਦੀ ਸ਼ੁਰੂਆਤ ਸਰਬੱਤ ਦੇ ਭਲੇ ਲਈ ਕੀਤੀ ਅਰਦਾਸ ਨਾਲ ਹੋਇਆ। ਉਪਰੰਤ ਪਤਵੰਤੇ ਸੱਜਣਾਂ ਵੱਲੋਂ ਖੂਨਦਾਨੀਆਂ ਨੂੰ ਇਨਸਾਨੀ ਜੀਵਨ ਵਿਚ ਖੂਨਦਾਨ ਦੀ ਮਹੱਤਤਾ ਬਾਰੇ ਵੀ ਜਾਣੂੰ ਕਰਵਾਇਆ। ਉਨ੍ਹਾਂ ਕਿਹਾ ਕਿ ਖੂਨਦਾਨ ਦੁਨੀਆ ਦਾ ਸਭ ਤੋਂ ਵੱਡਮੁੱਲਾ ਅਤੇ ਸਭ ਤੋਂ ਵੱਡਾ ਮਹਾਂਦਾਨ ਹੈ ਜੋ ਕਿ ਅਤਿ ਕੀਮਤੀ ਇਨਸਾਨੀ ਜੀਵਨ ਬਚਾਉਣ ਕੰਮ ਆਉਂਦਾ ਹੈ। ਨਿਸ਼ਕਾਮ ਲੋਕ ਸੇਵਾ ਲਈ ਹਰ ਇਕ ਤੰਦਰੁਸਤ ਇਨਸਾਨ ਨੂੰ ਹਰ ਤਿੰਨ ਮਹੀਨੇ ਬਾਅਦ ਖੂਨਦਾਨ ਜ਼ਰੂਰ ਕਰਨਾ ਚਾਹੀਦਾ ਹੈ। ਕੈਂਪ ਵਿਚ ਖੂਨਦਾਨੀ ਵਲੰਟੀਅਰਾਂ ਵੱਲੋਂ 51 ਯੂਨਿਟ ਖੂਨਦਾਨ ਕੀਤਾ ਗਿਆ। ਅੰਤ ਵਿਚ ਪਤਵੰਤੇ ਸੱਜਣਾਂ ਵੱਲੋਂ ਖੂਨਦਾਨੀ ਵਲੰਟੀਅਰਾਂ ਨੂੰ ਸਨਮਾਨ ਚਿੰਨ੍ਹ ਅਤੇ ਸਰਟੀਫੀਕੇਟ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਮਲਕੀਅਤ ਸਿਘ ਬਾਹੜੋਵਾਲ, ਜਥੇ: ਕੁਲਵਿੰਦਰ ਸਿੰਘ ਢਾਹਾਂ, ਅਮਰਜੀਤ ਸਿੰਘ ਕਲੇਰਾਂ, ਜਗਜੀਤ ਸਿੰਘ ਸੋਢੀ, ਇੰਦਰਜੀਤ ਸਿੰਘ ਵਾਰੀ, ਤਰਲੋਚਨ ਸਿੰਘ ਵਾਰੀ, ਅਮਰਜੀਤ ਸਿੰਘ ਸੂਰਾਪੁਰ, ਸੇਵਾ ਸਿੰਘ ਪਠਲਾਵਾ, ਜੋਗਿੰਦਰ ਸਿੰਘ ਸੂਰਾਪੁਰ, ਸੰਦੀਪ ਕੁਮਾਰ ਪੋਸੀ, ਪਰਮਜੀਤ ਸਿੰਘ ਸੂਰਾਪੁਰ, ਪਰਵਿੰਦਰ ਸਿੰਘ ਰਾਣਾ ਪੋਸੀ, ਮਾ: ਤਰਲੋਚਨ ਸਿੰਘ, ਮਾ: ਰਮੇਸ਼ ਕੁਮਾਰ, ਮਾ: ਤਰਸੇਮ ਸਿੰਘ ਪਠਲਾਵਾ, ਸੁਰਿੰਦਰ ਕਰਮ, ਹਰਪ੍ਰਰੀਤ ਸਿੰਘ ਪਠਲਾਵਾ, ਜਥੇ: ਸਵਰਨਜੀਤ ਸਿੰਘ, ਕੁਲਵਿੰਦਰ ਕੌਰ ਵਾਰੀ, ਜਸਵੀਰ ਕੌਰ, ਗੁਰਦਿਆਲ ਕੌਰ, ਸਰਬਜੀਤ ਕੌਰ, ਰਮਨਜੀਤ ਕੌਰ, ਬਲਬੀਰ ਕੌਰ, ਜਸਪਾਲ ਸਿੰਘ ਗਿੱਦਾ, ਯਸ਼ਪਾਲ ਸਿੰਘ ਹਾਫਜਾਬਾਦੀ, ਡਾ:ਅਵਤਾਰ ਸਿੰਘ, ਦੇਸ ਰਾਜ ਬਾਲੀ, ਕੇ ਜਤਿੰਦਰ ਪਠਲਾਵਾ, ਕੁਲਦੀਪ ਸਿੰਘ ਤੋਂ ਇਲਾਵਾ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ। ਖੂਨਦਾਨੀਆਂ ਲਈ ਵਿਸ਼ੇਸ਼ ਰਿਫੈਸ਼ਮੈਂਟ ਦਾ ਵੀ ਖਾਸ ਪ੍ਰਬੰਧ ਕੀਤਾ ਗਿਆ ਸੀ।