ਪ੍ਰਦੀਪ ਭਨੋਟ, ਨਵਾਂਸ਼ਹਿਰ : ਬੀਐਲਐਮ ਗਰਲਜ਼ ਕਾਲਜ ਨਵਾਂਸ਼ਹਿਰ ਦੇ ਏਕ ਭਾਰਤ ਸੇ੍ਸ਼ਠ ਭਾਰਤ ਕਲੱਬ, ਰੈੱਡ ਰਿਬਨ ਕਲੱਬ ਅਤੇ ਐੱਨਐੱਸਐੱਸ ਯੂਨਿਟ ਦੇ ਮੁਖੀ ਡਾ. ਅਰੁਣਾ ਪਾਠਕ, ਡਾ. ਰੂਬੀ ਬਾਲਾ ਤੇ ਹਰਦੀਪ ਕੌਰ ਵੱਲੋਂ ਡੀਪੀਆਈ ਕਾਲਜਿਜ ਚੰਡੀਗਡ੍ਹ, ਉਪ ਰਜਿਸਟਰਾਰ ਕਾਲਜਾਂ ਤੇ ਮਨਿਸਟਰੀ ਆਫ ਯੂਥ ਅਫੇਅਰ ਐਂਡ ਸਪੋਰਟਸ ਦੇ ਨਿਰਦੇਸ਼ਾਂ ਅਨੁਸਾਰ ਅਜ਼ਾਦੀ ਕਾ ਅੰਮਿ੍ਤ ਮਹਾਂਉਤਸਵ ਤੇ ਸਵੱਛਤਾ ਪਖਵਾੜਾ ਮਨਾਉਂਦਿਆਂ 75 ਵੀਂ ਵਰ੍ਹੇਗੰਢ 'ਤੇ ਕਾਲਜ ਵੱਲੋਂ ਪੂਰੇ ਨਵਾਂਸ਼ਹਿਰ 'ਚ ਤਿਰੰਗਾ ਲਹਿਰਾਉਂਦਿਆਂ ਹੋਇਆ ਇਕ ਰੈਲੀ ਕੱਢੀ। ਪਿੰ੍ਸੀਪਲ ਤਰਨਪ੍ਰਰੀਤ ਕੌਰ ਵਾਲੀਆ ਨੇ ਦੱਸਿਆ ਕਿ ਇਸ ਰੈਲੀ ਨੂੰ ਹਰੀ ਝੰਡੀ ਕਾਲਜ ਮੈਨੇਜਮੈਂਟ ਕਮੇਟੀ ਦੇ ਸਕੱਤਰ ਵਿਨੋਦ ਭਾਰਦਵਾਜ ਨੇ ਦਿੱਤੀ। ਪੂਰੇ ਸ਼ਹਿਰ 'ਚ ਕਾਲਜ ਵਿਦਿਆਰਥਣਾਂ ਨੇ ਵੰਦੇ ਮਾਤਰਮ ਦੇ ਨਾਅਰੇ ਲਾਉਂਦਿਆਂ ਤੇ ਦੇਸ਼ ਭਗਤੀ ਦੇ ਗੀਤ ਗਾਉਂਦਿਆਂ ਹੋਇਆ। ਰੈਲੀ 'ਚ ਵੱਧ-ਚੜ੍ਹ ਕੇ ਹਿੱਸਾ ਲਿਆ। ਕਾਲਜ ਸਟਾਫ ਮੈਂਬਰ ਤੇ ਵਿਦਿਆਰਥਣਾਂ ਨੇ ਰੈਲੀ ਦੌਰਾਨ ਹਰ ਇਕ ਘਰ ਤੇ ਦੁਕਾਨ 'ਤੇ ਹਰ ਘਰ ਤਿਰੰਗਾ ਮੁਹਿੰਮ ਦੇ ਤਹਿਤ 15 ਅਗਸਤ ਨੂੰ ਪੂਰੇ ਸ਼ਹਿਰ ਨੂੰ ਤਿਰੰਗੇ ਨਾਲ ਸਜਾਉਣ ਲਈ ਕਿਹਾ। ਪਿੰ੍ਸੀਪਲ ਸਮੇਤ ਕਾਲਜ ਦਾ ਸਮੂਹ ਸਟਾਫ਼ ਮੈਂਬਰ ਸੁਰਿੰਦਰ ਕੌਰ, ਨਿਵੇਦਿਤਾ, ਡਾ. ਅਰੁਣਾ ਪਾਠਕ, ਡਾ. ਗੌਰੀ, ਡਾ. ਰੂਬੀ ਬਾਲਾ, ਹਰਦੀਪ, ਗੁਰਭਿੰਦਰ ਕੌਰ, ਮਿਨਾਕਸ਼ੀ, ਰਣਜੀਤ ਕੌਰ, ਰੂਹੀ, ਨੋਬਲ, ਪੂਜਾ ਚੋਪੜਾ, ਪੂਜਾ ਅਰੋੜਾ ਆਦਿ ਨੇ ਅਜ਼ਾਦੀ ਦੀ 75 ਵੀਂ ਵਰ੍ਹੇਗੰਢ ਨੂੰ ਮਨਾਉਂਦਿਆਂ ਵੰਦੇ ਮਾਤਰਮ ਦੇ ਨਾਅਰੇ ਲਾ ਕੇ ਹਿੱਸਾ ਲਿਆ।