ਜਗਤਾਰ ਮਹਿੰਦੀਪੁਰੀਆ, ਬਲਾਚੌਰ : ਸਤਿਗੁਰੂ ਕਬੀਰ ਮਹਾਰਾਜ ਜੀ ਦੀ ਜੈਅੰਤੀ ਵਾਰਡ ਨੰਬਰ 12 ਪੁਰਾਣੇ ਡਾਕਖਾਨੇ ਵਾਲੀ ਗਲੀ ਵਿਖੇ ਸ੍ਰੀ ਗੁਰੂ ਰਵਿਦਾਸ ਮੰਦਿਰ ਸਮੂਹ ਸੰਗਤ ਵੱਲੋਂ ਸ਼ਰਧਾ ਨਾਲ ਮਨਾਈ ਗਈ। ਇਸ ਮੌਕੇ ਕੀਰਤਨੀ ਜਥੇ ਵੱਲੋਂ ਸਤਿਗੁਰੂ ਕਬੀਰ ਮਹਾਰਾਜ ਜੀ ਦੀ ਮਹਿਮਾ ਦਾ ਗੁਣਗਾਨ ਕਰਕੇ ਸੰਗਤ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਧਾਰਮਿਕ ਬੁਲਾਰਿਆਂ ਵੱਲੋਂ ਸੰਗਤ ਨੂੰ ਕਿਹਾ ਕਿ ਸਾਨੂੰ ਸਤਿਗੁਰੂ ਕਬੀਰ ਮਹਾਰਾਜ ਦੇ ਦਰਸਾਏ ਮਾਰਗ 'ਤੇ ਚੱਲਣ ਲਈ ਪੇ੍ਰਿਤ ਕੀਤਾ ਗਿਆ। ਇਸ ਮੌਕੇ ਕੌਂਸਲਰ ਪਰਮਿੰਦਰ ਪੰਮਾ, ਪਰਮਿੰਦਰ ਮੇਨਕਾ ਕੌਂਸਲਰ, ਦਿਨੇਸ਼ ਕੁਮਾਰ ਗੰਗੜ, ਮਲਕੀਤ ਰਾਜ, ਪਰਮਿੰਦਰ ਕੁਮਾਰ ਲਾਲੀ, ਨਿਰਮਲਾ ਦੇਵੀ ਪ੍ਰਧਾਨ, ਗਿਆਨੀ ਦਰਬਾਰਾ ਸਿੰਘ ਸਿਆਣਾ, ਸਾਬਕਾ ਕੌਂਸਲਰ ਸੁਖਵੰਤ ਰਾਏ ਪੱਪੂ ਸਮੇਤ ਹੋਰ ਵੀ ਪ੍ਰਮੁੱਖ ਸ਼ਖ਼ਸੀਅਤਾਂ ਵੀ ਹਾਜ਼ਰ ਸਨ।