ਨਰਿੰਦਰ ਮਾਹੀ, ਬੰਗਾ

ਪੰਜਾਬ ਦੀ ਪ੍ਰਮੁੱਖ ਸਮਾਜ ਸੇਵੀ ਸੰਸਥਾ ਬੇਗਮਪੁਰਾ ਫਾਊਂਡੇਸ਼ਨ ਪੰਜਾਬ ਵੱਲੋਂ ਰੱਸੀ ਕੁੱਦਣ ਵਿਚ ਵਿਸਵ ਰਿਕਾਰਡ ਵਿਜੇਤਾ ਰਣਜੀਤ ਅੌਜਲਾ ਅਤੇ ਫੁੱਟਬਾਲ ਖਿਡਾਰਣ ਮਨੀਸ਼ਾ ਕਲਿਆਣ (ਭਾਰਤੀ ਫੁੱਟਬਾਲ ਟੀਮ ਦੀ ਇਕੋ ਇਕ ਪੰਜਾਬਣ ਖਿਡਾਰਨ) ਨੂੰ ਦੇਸ਼ ਦਾ ਨਾਮ ਇੰਟਰਨੈਸ਼ਨਲ ਪੱਧਰ ਤੱਕ ਰੌਸ਼ਨ ਕਰਨ ਲਈ ਬੰਗਾ ਵਿਖੇ ਇਕ ਵਿਸ਼ੇਸ਼ ਸਨਮਾਨ ਸਮਾਰੋਹ ਕਰਵਾਇਆ ਗਿਆ। ਸਨਮਾਨ ਸਮਾਰੋਹ ਦੇ ਮੁੱਖ ਬੁਲਾਰੇ ਯੂਐੱਨਉ ਤੋਂ ਸਨਮਾਨਿਤ ਸਖਸ਼ੀਅਤ ਮਹਿੰਦਰ ਸਿੰਘ ਦੁਸਾਂਝ ਨੇ ਆਪਣੇ ਸੰਬੋਧਨ ਜਿੱਥੇ ਉਕਤ ਸਖਸ਼ੀਅਤਾਂ ਨੂੰ ਵਧਾਈ ਦਿੱਤੀ, ਉੱਥੇ ਉਨਾਂ੍ਹ ਤੋਂ ਨੌਜਵਾਨ ਵਰਗ ਨੂੰ ਪੇ੍ਰਰਣਾ ਲੈਣ ਲਈ ਤਾਕੀਦ ਵੀ ਕੀਤੀ। ਉਨਾਂ੍ਹ ਨੌਜਵਾਨਾਂ ਨੂੰ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਤੋਂ ਬਚਣ ਦੀ ਅਪੀਲ ਕੀਤੀ। ਉਪਰੰਤ ਡਾ. ਰਘਬੀਰ ਕੌਰ ਸਾਬਕਾ ਮੁੱਖੀ ਪੰਜਾਬੀ ਯੂਨੀਵਰਸਿਟੀ ਸ੍ਰੀ ਅੰਮਿ੍ਤਸਰ ਨੇ ਕਿਹਾ ਕਿ ਖਿਡਾਰੀ ਅਤੇ ਖਿਡਾਰਨ ਕਿਸੇ ਵੀ ਪ੍ਰਕਾਰ ਦੀ ਜਾਤੀ ਧਰਮ ਤੋਂ ਉੱਪਰ ਹੁੰਦੇ ਹਨ, ਜੋ ਨਵੀਂ ਪੀੜੀ ਦੇ ਪੇ੍ਰਰਣਾ ਸਰੋਤ ਹੁੰਦੇ ਹਨ। ਅੰਤ ਵਿਚ ਸਤਵੀਰ ਸਿੰਘ ਪੱਲੀਿਝੱਕੀ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਨੇ ਸਨਮਾਨਿਤ ਸਖਸ਼ੀਅਤਾਂ ਨੂੰ ਵਧਾਈ ਦਿੰਦਿਆਂ ਉਨਾਂ੍ਹ ਦੇ ਸੁਨਿਹਰੀ ਭਵਿੱਖ ਦੀ ਕਾਮਨਾ ਕੀਤੀ ਅਤੇ ਪੰਜਾਬ ਦਾ ਨਾਮ ਰੋਸਨ ਕਰਨ ਵਾਲੇ ਖਿਡਾਰੀਆਂ ਦਾ ਪੰਜਾਬ ਸਰਕਾਰ ਤੋਂ ਸਨਮਾਨ ਕਰਵਾਉਣ ਅਤੇ ਸਰਕਾਰੀ ਨੌਕਰੀ ਦਿਵਾਉਣ ਦਾ ਭਰੋਸਾ ਦਿਵਾਇਆ। ਸਨਮਾਨ ਸਮਾਰੋਹ ਵਿਚ ਪ੍ਰਬੰਧਕਾਂ ਵੱਲੋਂ ਕ੍ਰਮਵਾਰ 51 ਹਜ਼ਾਰ ਰੁਪਏ ਅਤੇ 21 ਹਜ਼ਾਰ ਰੁਪਏ ਦੀ ਰਾਸ਼ੀ, ਯਾਦਚਿੰਨ, ਸਰਟੀਫੀਕੇਟ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਸਮਾਰੋਹ ਵਿਚ ਵੱਖ-ਵੱਖ ਖੇਤਰਾਂ 'ਚ ਨਵੇਂ ਕੀਰਤੀਮਾਨ ਸਥਾਪਿਤ ਕਰਨ ਵਾਲੀਆਂ 21 ਹੋਰ ਸਖਸ਼ੀਅਤਾਂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਦਰਬਜੀਤ ਸਿੰਘ ਪੂਨੀ ਚੇਅਰਮੈਨ ਮਾਰਕੀਟ ਕਮੇਟੀ ਬੰਗਾ, ਡਾ. ਕਮਲਜੀਤ ਕੌਰ ਛੀਨਾ ਪਿੰ੍ਸੀਪਲ, ਡਾ. ਕਵਿਤਾ ਭਾਟੀਆ ਐੱਸਐੱਮਉ, ਪ੍ਰਵੀਨ ਬੰਗਾ ਬਸਪਾ ਆਗੂ ਪੰਜਾਬ, ਠੇਕੇਦਾਰ ਰਾਜਿੰਦਰ ਸਿੰਘ ਕਾਂਗਰਸੀ ਆਗੂ, ਪ੍ਰਸਿੱਧ ਬਾਕਸਿੰਗ ਕੋਚ ਜਸਵੀਰ ਸਿੰਘ ਸ਼ੇਰਗਿੱਲ, ਸੰਤੋਖ਼ ਸਿੰਘ ਜੱਸੀ ਪ੍ਰਧਾਨ ਬੇਗਮਪੁਰਾ ਫਾਊਂਡੇਸ਼ਨ ਪੰਜਾਬ, ਜਸਵੀਰ ਸਿੰਘ ਸੀਰਾ (ਵਰਲਡ ਰਿਕਾਰਡ ਬੁੱਕ ਲੰਡਨ ਦੇ ਭਾਰਤੀ ਪ੍ਰਤੀਨਿਧੀ), ਰਾਜ ਰਾਣੀ, ਸੁਰਿੰਦਰਪਾਲ, ਰੇਸ਼ਮ ਕੌਰ, ਜੈ ਪਾਲ ਸੁੰਡਾ ਬਸਪਾ ਆਗੂ, ਭਜਨ ਸਿੰਘ ਭਰੋਲੀ, ਰਾਮ ਸਿੰਘ ਸਰਪੰਚ ਭਰੋਮਜਾਰਾ, ਰਮੇਸ਼ ਅਟਾਰੀ, ਇਕਬਾਲ ਸਿੰਘ ਕਾਹਮਾ, ਧਰਮਿੰਦਰ ਮਸਾਣੀ, ਪਿ੍ਰਤਪਾਲ ਸਿੰਘ ਅੌਜਲਾ, ਹੰਸ ਰਾਜ ਲੰਬੜਦਾਰ, ਡਾ. ਹਰੀ ਕਿਸ਼ਨ ਬੰਗਾ, ਸੋਹਨ ਲਾਲ ਲਾਲੀ ਬੰਗਾ, ਵੇਟ ਲਿਫਟਰ ਜਗਦੀਸ਼ ਗੁਰੂ, ਪੋ੍: ਕਿਸ਼ਨ ਖਟਕੜ, ਸੰਜੀਵ ਕੁਮਾਰ ਐਮਾਂ ਜੱਟਾਂ ਜਨਰਲ ਸਕੱਤਰ, ਬਲਜੀਤ ਬੱਲੀ, ਲਖਵੀਰ ਬੀਸਲਾ, ਲਾਲ ਚੰਦ ਅੌਜਲਾ ਤੋਂ ਇਲਾਵਾ ਇਲਾਕੇ ਦੀਆਂ ਧਾਰਮਿਕ, ਸਮਾਜਿਕ ਅਤੇ ਸਿਆਸੀ ਹਸਤੀਆਂ ਹਾਜ਼ਰ ਸਨ।