ਬੱਗਾ ਸੇਲਕੀਆਣਾ, ਉੜਾਪੜ : ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਬਲਾਕ ਅੌੜ ਦੇ ਸਮੂਹ ਪੱਤਰਕਾਰਾਂ ਵੱਲੋਂ ਪ੍ਰਰੈਸ ਕਲੱਬ ਬਣਾਉਣ ਲਈ ਵਿਸੇਸ਼ ਮੀਟਿੰਗ ਚੱਕਦਾਨਾ ਦੇ ਮੋਰਲੈਂਡ ਪੈਲੇਸ ਵਿਖੇ ਕੀਤੀ ਗਈ। ਜਿਸ ਵਿਚ ਵੱਖ-ਵੱਖ ਅਖਬਾਰਾਂ ਅਤੇ ਟੀਵੀ ਚੈਨਲਾਂ ਲਈ ਕੰਮ ਕਰਦੇ ਪੱਤਰਕਾਰਾਂ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਗਈ। ਮੀਟਿੰਗ ਪੱਤਰਕਾਰਾਂ ਨੂੰ ਫੀਲਡ 'ਚ ਕੰਮ ਕਰਨ ਸਮੇਂ ਆ ਰਹੀਆਂ ਦਰਪੇਸ਼ ਸਮੱਸਿਆਵਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਉਪਰੰਤ ਸਮੂਹ ਪੱਤਰਕਾਰਾਂ ਦੀ ਸਰਬਸੰਮਤੀ ਨਾਲ ਪ੍ਰਰੈਸ ਕਲੱਬ ਅੌੜ ਦਾ ਗਠਨ ਕੀਤਾ ਗਿਆ। ਜਿਸ ਵਿਚ ਸਮਾਜ ਸੇਵੀ ਗੁਰਚਰਨ ਸਿੰਘ ਨਾਰਵੇ ਨੂੰ ਕਲੱਬ ਦੇ ਸਰਪ੍ਰਸਤ, ਸੁਖਦੇਵ ਸਿੰਘ ਉੜਾਪੜ ਨੂੰ ਪ੍ਰਧਾਨ, ਲਖਵੀਰ ਸਿੰਘ ਖੁਰਦ ਨੂੰ ਸੀਨੀਅਰ ਮੀਤ ਪ੍ਰਧਾਨ, ਰਵਿੰਦਰ ਸਿੰਘ ਮੱਲਾ ਬੇਦੀਆਂ ਨੂੰ ਮੀਤ ਪ੍ਰਧਾਨ, ਪੱਤਰਕਾਰ ਜਰਨੈਲ ਸਿੰਘ ਖੁਰਦ ਨੂੰ ਖਜਾਨਚੀ, ਪੱਤਰਕਾਰ ਿਛੰਜੀ ਲੜੋਆ ਨੂੰ ਜਨਰਲ ਸਕੱਤਰ, ਅਸ਼ੋਕ ਸ਼ਰਮਾ ਨੂੰ ਸਹਾਇਕ ਸਕੱਤਰ, ਪੱਤਰਕਾਰ ਬੱਗਾ ਸੇਲਕੀਆਣਾ ਨੂੰ ਪ੍ਰਰੈਸ ਸਕੱਤਰ, ਕੁਲਦੀਪ ਸਿੰਘ ਿਝੰਗੜ, ਪਿਆਰੇ ਲਾਲ ਬੰਗੜ, ਜਤਿੰਦਰ ਕੁਮਾਰ ਪੰਦਰਾਵਲ, ਤਾਰੀ ਲੋਧੀਪੁਰੀਆ, ਜਸਪਾਲ ਸਿੰਘ ਬਣਵੈਤ, ਮਹਿੰਦਰ ਸਿੰਘ ਪਾਬਲਾ ਆਦਿ ਨੂੰ ਕਲੱਬ ਦੇ ਕਾਰਜ ਮੈਂਬਰ ਚੁਣਿਆ ਗਿਆ। ਇਸ ਦੌਰਾਨ ਅੌੜ ਪ੍ਰਰੈਸ ਕਲੱਬ ਵੱਲੋਂ ਆਖਿਆ ਕਿ ਆਉਣ ਵਾਲੇ ਸਮੇਂ ਸਮਾਜ ਸੇਵੀ ਕਾਰਜਾਂ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਵਉਣ ਲਈ ਵਿਸ਼ੇਸ਼ ਸਹਿਯੋਗ ਕਰਾਂਗੇ। ਕਲੱਬ ਦੇ ਸਮੂਹ ਮੈਂਬਰਾਂ ਵੱਲੋਂ ਹਰ ਕਾਰਜ 'ਚ ਆਪਣਾ ਯੋਗਦਾਨ ਪਾਉਣ ਦੀ ਵਚਨਬੱਧਤਾ ਪ੍ਰਗਟਾਈ।