ਜਗਤਾਰ ਮਹਿੰਦੀਪੁਰੀਆ, ਬਲਾਚੌਰ : ਸਬ ਡਵੀਜ਼ਨ ਬਲਾਚੌਰ ਵਿਚ ਪੈਂਦੇ ਪਿੰਡ ਮੰਿਢਆਣੀ ਦੇ ਸਰਕਾਰੀ ਪ੍ਰਰਾਇਮਰੀ ਸਕੂਲ ਵਿਖੇ ਬਾਲ ਦਿਵਸ ਮਨਾਇਆ ਗਿਆ। ਸਕੂਲ ਵਿਚ ਬਾਲ ਦਿਵਸ ਮੌਕੇ ਬੱਚਿਆਂ ਦੇ ਚਿੱਤਰਕਲਾਂ ਮੁਕਾਬਲੇ, ਸੁੰਦਰ ਲਿਖਾਈ ਮੁਕਾਬਲੇ, ਭਾਸ਼ਣ ਮੁਕਾਬਲੇ, ਕਵਿਤਾ ਗਾਇਣ, ਪੜ੍ਹਨ, ਪਹਾੜਿਆਂ ਆਦਿ ਦੇ ਮੁਕਾਬਲੇ ਕਰਵਾਏ ਗਏ। ਸਕੂਲ ਦੇ ਸਾਰੇ ਵਿਦਿਆਰਥੀਆਂ ਨੇ ਇਸ ਵਿਚ ਬੜੇ ਉਤਸ਼ਾਹ ਵਿਚ ਭਾਗ ਲਿਆ। ਸਕੂਲ ਦੇ ਮੁੱਖ ਅਧਿਆਪਕ ਦਲੀਪ ਕੁਮਾਰ ਵੱਲੋਂ ਬੱਚਿਆਂ ਨੂੰ ਪੜ੍ਹਾਈ 'ਚ ਹਰ ਵਿਸ਼ੇ 'ਚ ਅੱਗੇ ਵਧਣ ਦੇ ਨਾਲ ਨਾਲ ਹੋਰ ਗਤੀਵਿਧੀਆਂ 'ਚ ਹਿੱਸਾ ਲੈਣ ਦੀ ਪ੍ਰਰੇਰਨਾ ਦਿੱਤੀ। ਨਰਿੰਦਰ ਕੁਮਾਰ ਅਧਿਆਪਕ ਨੇ ਇਸ ਬਾਖੂਬੀ ਇਸ ਪ੍ਰਰੋਗਰਾਮ ਦੀ ਰੂਪ ਰੇਖਾ ਤਿਆਰ ਕੀਤੀ ਗਈ। ਇਸ ਮੌਕੇ ਸਿਮਰਨ, ਹਰਸਪ੍ਰਰੀਤ ਕੌਰ, ਪ੍ਰਭਲੀਨ, ਅਜੇ ਕੁਮਾਰ, ਗੋਰੀ, ਅਮੀਸ਼ਾ ਨੇ ਸਕੂਲ ਬੱਚਿਆਂ ਨੂੰ ਚੰਗੇ ਪ੍ਰਦਰਸ਼ਨ ਲਈ ਵਧਾਈਆਂ ਦਿੱਤੀਆਂ।