ਅਮਨਦੀਪ ਬੂਥਗੜ੍ਹ,ਪੋਜਵਾਲ ਸਰਾਂ : ਸੰਵਿਧਾਨ ਨਿਰਮਾਤਾ ਡਾ:ਭੀਮ ਰਾਓ ਅੰਬੇਡਕਰ ਵੱਲੋਂ ਸਮਾਜ ਨੂੰ ਉੱਚਾ ਚੁੱਕਣ ਲਈ ਪਾਏ ਪੂਰਨਿਆਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਇਹ ਵਿਚਾਰ ਸਾਬਕਾ ਪਿ੍ਰੰਸੀਪਲ ਸਕੱਤਰ ਪੰਜਾਬ ਆਈਪੀਐੱਸ ਐੱਸਆਰ ਲੱਧੜ ਵੱਲੋਂ ਭਗਵਾਨ ਵਾਲਮੀਕ ਮੰਦਰ ਸੜੋਆ ਵਿਖੇ ਡਾ:ਭਮਿ ਰਾਓ ਅੰਬੇਡਕਰ ਦੇ ਪ੍ਰਰੀ-ਨਿਰਵਾਣ ਦਿਵਸ ਮੌਕੇ ਕਰਵਾਏ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਨੇ ਆਪਣਾ ਸਾਰਾ ਜੀਵਨ ਸਮਾਜ ਨੂੰ ਇਕ ਪਲੇਟਫਾਰਮ 'ਤੇ ਇਕੱਠਾ ਹੋਣ 'ਤੇ ਲਾ ਦਿੱਤਾ ਅਤੇ ਦੇਸ਼ ਅੰਦਰ ਵੱਡੀਆਂ-ਵੱਡੀਆਂ ਯੋਜਨਾਵਾਂ ਦਾ ਨਿਰਮਾਣ ਕਰਕੇ ਦੇਸ਼ ਦੀ ਭਲਾਈ ਲਈ ਉਨ੍ਹਾਂ ਨੂੰ ਲਾਗੂ ਵੀ ਕਰਵਾਇਆ। ਇਸ ਕਰਕੇ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਸਮਾਜ ਕਦੇ ਵੀ ਭੁਲਾ ਨਹੀਂ ਸਕਦਾ।

ਉਨ੍ਹਾਂ ਕਿਹਾ ਕਿ ਸਮੇਂ ਦੀ ਮੁੱਖ ਲੋੜ ਹੈ ਕਿ ਅਸੀਂ ਉਨ੍ਹਾਂ ਦੇ ਅਧੂਰੇ ਸੁਪਨੇ ਨੂੰ ਪੂਰਾ ਕਰਨ ਲਈ ਹਰ ਸਮੇਂ ਯਤਨ ਕਰਦੇ ਰਹੀਏ। ਉਪਰੰਤ ਦਿਲਬਾਗ ਸਿੰਘ ਨਵਾਂਸ਼ਹਿਰ ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਵੀ ਬਾਬਾ ਸਾਹਿਬ ਦੇ ਜੀਵਨ 'ਤੇ ਵਿਸਥਾਰ ਪੂਰਵਕ ਚਾਨਣਾ ਪਾਇਆ। ਇਸ ਮੌਕੇ ਨਾਜਰ ਰਾਮ ਮਾਨ, ਜਾਗਰ ਸਿੰਘ ਐੱਸਐੱਚਓ ਪੋਜੇਵਾਲ, ਵਰਿੰਦਰ ਬਛੌੜੀ, ਤੇਲੂ ਰਾਮ, ਸੋਹਣ ਸਿੰਘ ਸੈਂਪਲਾ, ਜਗਦੀਪ ਸਿੰਘ, ਕੁਲਵਿੰਦਰ ਸਿੰਘ ਸੜੋਆ, ਸੁਰਿੰਦਰ ਪਾਲ ਸਿੰਘ, ਮਹਿੰਦਰ ਚੰਦ ਪੋਜੇਵਾਲ, ਅੱੱਛਰ ਸਿੰਘ ਟੋਰੋਵਾਲ, ਪਿ੍ਰੰ: ਪ੍ਰਰੇਮ ਕੁਮਾਰ ਸਾਹਿਬਾ, ਸੁੱਚਾ ਸਿੰਘ ਸੜੋਆ, ਕਰਨੈਲ ਸਿੰਘ, ਪਵਨ ਕੁਮਾਰ ਮਾਲੇਵਾਲ, ਬਿੰਦਰ ਕੁਮਾਰ ਸਾਂਗਰਾ, ਮਹਿੰਦਰ ਪਾਲ, ਭੁਪਿੰਦਰ ਕੁਮਾਰ ਮਾਲੇਵਾਲ, ਰਜਿੰਦਰ ਕੁਮਾਰ ਬਛੌੜੀ, ਨਰੰਜਣ ਜੋਤ ਸਿੰਘ, ਗੁਰਦਿਆਲ ਮਾਨ, ਅਮਰਜੀਤ, ਚਮਨ ਲਾਲ, ਰਾਜ ਕੁਮਾਰ ਮਾਲੇਵਾਲ ਆਦਿ ਵੀ ਹਾਜ਼ਰ ਸਨ।