ਵਿਜੇ ਜਯੋਤੀ,ਨਵਾਂਸ਼ਹਿਰ : ਐੱਸਐੱਸਪੀ ਅਲਕਾ ਮੀਨਾ ਦੇ ਹੁਕਮਾਂ ਅਨੁਸਾਰ ਅਤੇ ਡੀਐੱਸਪੀ ਨਵਨੀਤ ਕੌਰ ਗਿੱਲ ਅਤੇ ਹਰਨੀਲ ਸਿੰਘ ੳੱੁਪ ਕਪਤਾਨ ਪੁਲਿਸ ਸਬ-ਡਵੀਜਨ ਨਵਾਂਸ਼ਹਿਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਬ-ਡਵੀਜ਼ਨ ਸਾਂਝ ਕੇਂਦਰ ਨਵਾਂਸ਼ਹਿਰ ਅਤੇ ਜ਼ਿਲ੍ਹਾ ਟ੍ਰੈਿਫ਼ਕ ਐਜੂਕੇਸ਼ਨ ਸੈੱਲ ਨਵਾਂਸ਼ਹਿਰ ਇੰਚਾਰਜ ਏਐੱਸਆਈ ਹੁਸਨ ਲਾਲ ਵੱਲੋਂ ਰਾਹੋਂ ਰੋਡ ਨਵਾਂਸ਼ਹਿਰ ਵਿਖੇ ਸੈਮੀਨਾਰ ਲਗਾਇਆ ਗਿਆ। ਸੈਮੀਨਾਰ ਦੌਰਾਨ ਹਾਜ਼ਰ ਵਿਅਕਤੀਆਂ ਨੂੰ ਸੰਬੋਧਨ ਕਰਦੇ ਹੋਏ ਏਐੱਸਆਈ ਹੁਸਨ ਲਾਲ ਨੇ ਟ੍ਰੈਿਫ਼ਕ ਨਿਯਮਾਂ ਦੀ ਪਾਲਣਾ ਕਰਨ ਜਿਵੇਂ ਹੈਲਮੈਟ ਪਹਿਨਣਾ, ਸੀਟ ਬੈਲਟ ਲਗਾਉਣਾ, ਮੁੜਨ ਤੋਂ ਪਹਿਲਾਂ ਇਸ਼ਾਰਾ ਲਗਾਉਣ, ਦੋ ਪਹੀਆ ਵਾਹਨ ਤੇ ਤੀਸਰੀ ਸਵਾਰੀ ਨਾ ਬਠਾਉਣਾ, ਵ੍ਹੀਕਲ ਦੇ ਕਾਗਜ਼ਾਤ ਪੂਰੇ ਰੱਖਣ ਅਤੇ ਉਲੰਘਣਾ ਕਰਨ 'ਤੇ ਹੋਣ ਵਾਲੇ ਭਾਰੀ ਜੁਰਮਾਨੇ ਸਬੰਧੀ ਵਿਸਥਾਰ ਪੂਰਵਕ ਦੱਸਿਆ। ਉਨ੍ਹਾਂ ਸਵੱਛ ਭਾਰਤ ਮੁਹਿੰਮ ਤਹਿਤ ਆਪਣਾ ਆਪ ਅਤੇ ਆਲਾ-ਦੁਆਲਾ ਸਾਫ ਰੱਖਣ, ਟੋਲ ਫਰੀ ਨੰਬਰਾਂ ਸਬੰਧੀ ਵੀ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਉਨ੍ਹਾਂ ਫੋਨ 'ਤੇ ਬੈਂਕ ਖਾਤੇ ਸਬੰਧੀ ਜਾਣਕਾਰੀ ਨਾ ਦੇਣ ਬਾਰੇ ਦੱਸਿਆ ਕਿਉਂਕਿ ਅਜਿਹੀਆਂ ਕਾਲਾਂ ਸਾਈਬਰ ਕ੍ਰਾਇਮ ਨਾਲ ਸਬੰਧਿਤ ਹੁੰਦੀਆਂ ਹਨ। ਉਨ੍ਹਾਂ ਸਾਂਝ ਸੇਵਾਵਾਂ ਜਿਵੇਂ ਪੀਸੀਸੀ ਲੈਣ, ਤਸਦੀਕ ਚਾਲ ਚਲਣ, ਗੁੰਮਸ਼ੁਦਗੀ ਕਾਗਜ਼ਾਤ, ਨਕਲ ਐੱਫਆਈਆਰ ਲੈਣ, ਸਪੀਕਰ ਅਤੇ ਮੇਲੇ ਦੀ ਮੰਨਜ਼ੂਰੀ ਲੈਣ ਆਦਿ ਸਬੰਧੀ ਵੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਅਤਿੰਦਰ ਪਾਲ ਸਿੰਘ, ਹਰਪ੍ਰੀਤ ਸਿੰਘ ਉਰਫ਼ ਸੂਰਜ ਗਗਨਦੀਪ ਸਿੰਘ, ਸੋਨੂੰ, ਹਨੀ, ਜਸਪ੍ਰੀਤ ਸਿੰਘ, ਕੁਲਵੀਰ ਸਿੰਘ, ਨੌਸ਼ਾਦ, ਵਿਜੈ, ਸਤਨਾਮ ਸਿੰਘ, ਲਵੀ ,ਸ਼ੰਕਰ, ਰਾਕੇਸ਼, ਧਰਮਿੰਦਰ ਆਦਿ ਅਤੇ ਵਿਦਿਆਰਥੀ ਵੀ ਹਾਜ਼ਰ ਸਨ।