ਹਰਮਿੰਦਰ ਸਿੰਘ ਪਿੰਟੂ, ਨਵਾਂਸ਼ਹਿਰ : ਪਿੰਡ ਭੀਣ ਦੇ ਸਿਹਤ ਵਿਭਾਗ ਦੇ ਸਬ ਹੈਲਥ ਸੈਂਟਰ ਵਿਭਾਗ ਦੇ ਕਰਮਚਾਰੀਆਂ ਵੱਲੋਂ ਲੋਕਾਂ ਨੂੰ ਡੇਂਗੂ ਤੋਂ ਬਚਾਅ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਪਣੇ ਘਰਾਂ ਵਿਚ ਕਿਤੇ ਵੀ ਲਗਾਤਾਰ ਪਾਣੀ ਦਾ ਖੜ੍ਹੇ ਰਹਿਣਾ, ਕੂਲਰਾਂ ਤੇ ਗਮਲਿਆਂ ਵਿਚ ਪਾਣੀ ਜ਼ਿਆਦਾ ਦਿਨ ਤਕ ਖੜ੍ਹਾ ਨਹੀਂ ਰਹਿਣ ਦੇਣਾ ਚਾਹੀਦਾ। ਘਰ ਦੀਆਂ ਛੱਤਾਂ ਉਪਰ ਪਏ ਖਾਲੀ ਬੇਕਾਰ ਸਾਮਾਨ 'ਚ ਵੀ ਪਾਣੀ ਨਾ ਖੜੇ, ਆਦਿ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਸਿਹਤ ਵਿਭਾਗ ਦੀ ਟੀਮ ਵੱਲੋਂ ਘਰ ਘਰ ਜਾ ਕੇ ਡੇਂਗੂ ਦਾ ਲਾਰਵਾ ਚੈੱਕ ਕੀਤਾ ਗਿਆ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਦੀ ਸਾਫ ਸਫਾਈ ਦਾ ਖਾਸ ਖਿਆਲ ਰੱਖਣ। ਸਮੁੱਚੀ ਟੀਮ ਵਲੋਂ ਸਰਕਾਰੀ ਹਾਈ ਸਕੂਲ ਤੇ ਸਰਕਾਰੀ ਪ੍ਰਰਾਇਮਰੀ ਸਕੂਲ ਭੀਣ ਦੇ ਬੱਚਿਆਂ ਨੂੰ ਵੀ ਡੇਂਗੂ ਅਤੇ ਚਿਕਨਗੁਨੀਆ ਸੰਬੰਧੀ ਜਾਗਰੂਕ ਕੀਤਾ ਗਿਆ। ਇਸ ਮੌਕੇ ਕਮਲੇਸ਼ ਰਾਣੀ ਏਐਨਐਮ, ਸੋਨੀਆ ਸੀਐੱਚਓ, ਗੁਰਚਰਨ ਪ੍ਰਸ਼ਾਦ ਸਿੰਘ ਮਲਟੀਪਰਪਜ ਹੈਲਥ ਵਰਕਰ ਵੀ ਹਾਜ਼ਰ ਸਨ।