ਜਸਵਿੰਦਰ ਕੌਰ ਗੁਣਾਚੌਰ,ਮੁਕੰਦਪੁਰ : ਅਲਕਾ ਮੀਨਾ ਐਸਐੱਸਪੀ ਸਹੀਦ ਭਗਤ ਸਿੰਘ ਨਗਰ ਤੇ ਜਿਲ੍ਹਾ ਕਮਿਊਨਟੀ ਪੁਲਿਸ ਅਫਸਰ ਨਵਨੀਤ ਕੌਰ ਗਿੱਲ, ਨਵਨੀਤ ਸਿੰਘ ਮਾਹਲ ਡੀਐਸਪੀ ਬੰਗਾ ਦੇ ਦਿਸਾ ਨਿਰਦੇਸਾਂ ਦੇ ਅਨੁਸਾਰ ਜਿਲ੍ਹਾ ਐਜੂਕੇਸਨ ਸੈੱਲ ਨਵਾਂਸਹਿਰ ਦੇ ਇੰਚਾਰਜ ਏਐਸਆਈ ਹੁਸਨ ਲਾਲ ਵਲੋਂ ਪਿ੍ਰੰਸੀਪਲ ਅਮਰਜੀਤ ਖਟਕੜ ਦੀ ਦੇਖ ਰੇਖ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮੁਕੰਦਪੁਰ 'ਚ ਵਿਦਿਆਰਥੀਆਂ ਨੂੰ ਟੈ੍ਰਫਿਕ ਨਿਯਮਾਂ ਜਿਵੇਂ ਹੈਲਮਟ ਪਹਿਨਣਾ, ਰਾਤ ਨੂੰ ਡਿੱਪਰ ਦਾ ਪ੍ਰਯੋਗ ਕਰਨਾ, ਸੀਟ ਬੈਲਟ ਲਗਾਉਣਾ, ਵਹੀਕਲ ਦੇ ਕਾਗਜਾਤ ਪੂਰੇ ਰੱਖਣ ਸਬੰਧੀ ਦੱਸਿਆ ਵਾਹਨ ਐਪ ਤੇ ਟੋਲ ਫ੍ਰੀ ਨੰਬਰਾਂ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ ਗਈ ਸਵੱਛ ਭਾਰਤ ਮੁਹਿੰਮ ਤਹਿਤ ਆਪਣਾ ਆਪ ਤੇ ਆਲਾ-ਦੁਆਲਾ ਸਾਫ-ਸੁਥਰਾ ਰੱਖਣ ਲਈ ਪ੍ਰੇਰਿਆ ਗਿਆ ਅਤੇ ਪਾਣੀ ਨੂੰ ਸੰਜਮ ਨਾਲ ਵਰਤਣ ਲਈ ਦੱਸਿਆ ਗਿਆ . ਉਨ੍ਹਾਂ ਕਿਹਾ ਮੋਬਾਈਲ ਫੋਨ 'ਤੇ ਬੈਂਕ ਖਾਤੇ ਸਬੰਧੀ ਕੋਈ ਵੀ ਜਾਣਕਾਰੀ ਨਾ ਦਿੱਤੀ ਜਾਵੇ . ਅਜਿਹੀਆਂ ਕਾਲਾਂ ਤੋਂ ਬਚਣ ਲਈ ਸਾਈਬਰ ਕ੍ਰਾਈਮ ਬਾਰੇ ਵੀ ਦੱਸਿਆ ਗਿਆ । ਸਾਂਝ ਸੇਵਾਵਾਂ ਸਬੰਧੀ ਜਿਵੇਂ ਪੀਸੀਸੀ ਨਕਲ ਐਫਆਈਆਰ, ਕਾਗ਼ਜ਼ਾਤ ਗੰੁਮਸ਼ੁਦਗੀ, ਮੇਲੇ 'ਤੇ ਸਪੀਕਰ ਦੀ ਮਨਜੂਰੀ ਆਦਿ ਬਾਰੇ ਦੱਸਿਆ ਗਿਆ। ਇਸ ਮੌਕੇ ਏਐਸਆਈ ਬਲਵਿੰਦਰ ਸਿੰਘ ਸਾਂਝ ਕੇਂਦਰ ਮੁਕੰਦਪੁਰ ਤੇ ਏਐਸਆਈ ਸਤਨਾਮ ਸਿੰਘ ਸਕੂਲ ਸਟਾਫ ਇੰਦਰਪਾਲ ਸਿੰਘ, ਪਰਦੀਪ ਸਿੰਘ, ਰਣ ਬਹਾਦਰ, ਬੁੱਧ ਦਾਸ, ਕਸਮੀਰ ਸਿੰਘ, ਸੰਦੀਪ ਕੁਮਾਰ, ਸਤਿੰਦਰ ਸੋਢੀ, ਮਨਦੀਪ ਸਿੰਘ, ਤਰਸੇਮ ਲਾਲ, ਨਿਰਮਲ ਰਾਮ, ਸੁਰਜੀਤ ਸਿੰਘ, ਅਭੀਰਾਮ ਸਿਆਲ, ਵਿਜੇ ਕੁਮਾਰ, ਲੈਂਬਰ ਸਿੰਘ, ਗੁਰਦੀਪ ਸਿੰਘ, ਸਤਵੀਰ ਸਿੰਘ, ਬਲਰਾਜ, ਭੁਪਿੰਦਰ ਸਿੰਘ, ਰਾਜ ਕੁਮਾਰ, ਸੁਮਿਤ ਕੁਮਾਰ, ਦਵਿੰਦਰ ਕੌਰ, ਪ੍ਰਵੀਨ ਕੌਰ ਆਦਿ ਹਾਜ਼ਰ ਸਨ।