ਜਗਤਾਰ ਸਿੰਘ ਮਹਿੰਦੀਪੁਰੀਆ, ਬਲਾਚੌਰ : ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਡਾ. ਗੁਰਬਖਸ਼ ਸਿੰਘ ਮੁੱਖ ਖੇਤੀਬਾੜੀ ਅਫ਼ਸਰ, ਸ਼ਹੀਦ ਭਗਤ ਸਿੰਘ ਨਗਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇਨ-ਸੀਟੂ-ਕਰਾਪ ਰੈਜ਼ੀਡਿਊ ਮੈਨੇਜਮੈਂਟ ਸਕੀਮ ਤਹਿਤ ਪਿੰਡ ਪਰਾਗਪੁਰ ਵਿਖੇ ਕਿਸਾਨ ਸਿਖਲਾਈ ਕੈਂਪ ਲਾਇਆ ਗਿਆ।

ਇਸ ਮੌਕੇ ਡਾ. ਰਾਜ ਕੁਮਾਰ, ਖੇਤੀਬਾੜੀ ਅਫ਼ਸਰ ਬਲਾਚੌਰ ਨੇ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਕਿਸਾਨਾਂ ਨੂੰ ਪੀਲੀ ਕੁੰਗੀ ਦੀ ਬਿਮਾਰੀ ਤੋਂ ਸੁਚੇਤ ਰਹਿਣ ਦੀ ਲੋੜ ਹੈ। ਇਹ ਆਮ ਤੌਰ 'ਤੇ ਨੀਮ ਪਹਾੜੀ ਜ਼ਿਲਿ੍ਹਆਂ ਵਿਚ ਕਣਕ ਦੀ ਫ਼ਸਲ ਉੱਪਰ ਅੱਧ ਜਨਵਰੀ ਤੋਂ ਬਾਅਦ ਹਮਲਾ ਕਰਦੀ ਹੈ। ਇਸ ਬਿਮਾਰੀ ਦੀ ਪਛਾਣ ਹਿੱਤ ਕਣਕ ਦੇ ਪੀਲੇ ਪਏ ਪੱਤਿਆਂ ਨੂੰ ਜੇਕਰ ਤੋੜ ਕੇ ਹੱਥਾਂ ਜਾਂ ਚਿੱਟੇ ਕਾਗਜ਼ 'ਤੇ ਝਾੜਿਆ ਜਾਵੇ ਤਾਂ ਪੀਲੇ ਰੰਗ ਦਾ ਪਾਊਡਰ ਹੱਥਾਂ ਜਾਂ ਕਾਗਜ਼ 'ਤੇ ਿਛੜਕ ਜਾਂਦਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਸਿਫਾਰਿਸ਼ ਮੁਤਾਬਿਕ ਇਸ ਦੀ ਰੋਕਥਾਮ ਲਈ ਨਟੀਵੋ ਦਵਾਈ 120 ਗ੍ਾਮ ਪ੍ਤੀ ਏਕੜ ਜਾਂ ਪ੍ੋਪੀਕੋਨਾਜ਼ੋਲ ਦਵਾਈ 200 ਐੱਮਐੱਲ ਪ੍ਤੀ ਏਕੜ ਦੇ ਹਿਸਾਬ ਨਾਲ 200 ਲੀਟਰ ਪਾਣੀ ਵਿਚ ਘੋਲ ਕੇ ਵਰਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਇਸ ਸਬੰਧੀ ਸੁਚੇਤ ਰਹਿਣਾ ਚਾਹੀਦਾ ਹੈ ਅਤੇ ਆਪਣੇ ਖੇਤਾਂ ਦਾ ਰੋਜ਼ਾਨਾ ਨਿਰੀਖਣ ਕਰਦੇ ਰਹਿਣਾ ਚਾਹੀਦਾ ਹੈ।

ਇਸ ਮੌਕੇ ਡਾ. ਵਿਜੇ ਮਹੇਸ਼ੀ ਖੇਤੀਬਾੜੀ ਵਿਕਾਸ ਅਫ਼ਸਰ, ਨਾਨੋਵਾਲ ਬੇਟ ਵੱਲੋਂ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਗਿਆ ਕਿ ਨਾੜ/ਪਰਾਲੀ ਨੂੰ ਖੇਤਾਂ 'ਚ ਹੀ ਵਾਹੁਣ ਨਾਲ ਜਿੱਥੇ ਖੇਤਾਂ ਦੀ ਉਪਜਾਊ ਸ਼ਕਤੀ ਵਿਚ ਵਾਧਾ ਹੁੰਦਾ ਹੈ ਉੱੇਥੇ ਹਵਾ ਵਿਚ ਫੈਲਣ ਵਾਲੇ ਖਤਰਨਾਕ ਪ੍ਦੂਸ਼ਣ ਤੋਂ ਵੀ ਬਚਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਹੈਪੀਸੀਡਰ ਨਾਲ ਕੀਤੀ ਗਈ ਬਿਜਾਈ 'ਚ ਲਾਗਤ ਘੱਟ ਪਾਈ ਗਈ ਹੈ ਅਤੇ ਫ਼ਸਲ ਦੇ ਵਿਚ ਨਦੀਨਾਂ ਦੀ ਸਮਸਿਆ ਵੀ ਘੱਟ ਦੇਖੀ ਗਈ ਹੈ। ਕਿਸਾਨਾਂ ਨੂੰ ਹੈਪੀਸੀਡਰ ਨਾਲ ਬੀਜੀ ਕਣਕ ਦਾ ਦੌਰਾ ਵੀ ਕਰਵਾਇਆ ਗਿਆ ਜਿਸ 'ਤੇ ਕਿਸਾਨਾਂ ਨੇ ਸੰਤੁਸ਼ਟੀ ਪ੍ਗਟ ਕੀਤੀ। ਸਰਪੰਚ ਕੁਲਵਿੰਦਰ ਸਿੰਘ ਨੇ ਆਏ ਅਪਿਕਾਰੀਆਂ ਅਤੇ ਕਿਸਾਨਾਂ ਦਾ ਧੰਨਵਾਦ ਕੀਤਾ ਤੇ ਕਿਸਾਨਾਂ ਨੂੰ ਖੇਤੀਬਾੜੀ ਮਾਹਿਰਾ ਦੀ ਸਲਾਹ ਨਾਲ ਖੇਤੀ ਕਰਨ ਦੀ ਅਪੀਲ ਕੀਤੀ। ਇਸ ਮੌਕੇ ਗਾਰਡੀਅਨਜ਼ ਆਫ ਗਵਰਨੈਂਸ ਦੇ ਨੁਮਾਇੰਦੇ ਵੇਦ ਪ੍ਕਾਸ਼, ਸਰਪੰਚ ਦਲਵੀਰ ਸਿੰਘ, ਸਰਪੰਚ ਪ੍ੇਮ ਸਿੰਘ, ਸਰਪੰਚ ਤਿਲਕ ਰਾਜ, ਸਰਬਜੀਤ ਸਿੰਘ, ਜੀਤ ਰਾਮ ਸਮੇਤ ਮੁੱਤੋ ਮੰਡ, ਮੁਬਾਰਕਪੁਰ ਅਤੇ ਦੁਭਾਲੀ ਦੇ ਅਗਾਂਹਵਧੂ ਕਿਸਾਨ ਹਾਜ਼ਰ ਸਨ ।