ਅਮਰੀਕ ਕਟਾਰੀਆ, ਮੁਕੰਦਪੁਰ : ਲਾਇਨਜ਼ ਕਲੱਬ ਮੁਕੰਦਪੁਰ 321 ਡੀ ਵੱਲੋਂ ਸਰਕਾਰੀ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਮੁਕੰਦਪੁਰ ਵਿਖੇ ਲਾਇਨਜ਼ ਕਲੱਬ ਦੇ ਪ੍ਰਧਾਨ ਰਸ਼ਪਾਲ ਸਿੰਘ ਸਿਆਣ ਦੀ ਅਗਵਾਈ ਹੇਠ 50 ਆਸ਼ਾ ਵਰਕਰਾਂ ਦਾ ਸਨਮਾਨ ਕੀਤਾ ਗਿਆ। ਸਮਾਗਮ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਰਸ਼ਪਾਲ ਸਿੰਘ ਨੇ ਕਿਹਾ ਕਿ ਦੁਨੀਆ ਭਰ 'ਚ ਫੈਲ ਚੁੱਕੀ ਕੋਰੋਨਾ ਵਾਇਰਸ ਦੀ ਬਿਮਾਰੀ ਨਾਲ ਫਰੰਟ 'ਤੇ ਲੜ ਰਹੀਆਂ ਇਨ੍ਹਾਂ ਆਸ਼ਾ ਵਰਕਰਾਂ ਦਾ ਹੌਸਲਾ ਵਧਾਉਣਾ ਤੇ ਉਨ੍ਹਾਂ 'ਚ ਇਕ ਨਵੀਂ ਰੂਹ ਫੂਕਣ ਲਈ ਇਹ ਸਨਮਾਨ ਦਿੱਤਾ ਗਿਆ ਹੈ। ਉਪਰੰਤ ਸਮਾਗਮ 'ਚ ਪੁੱਜੇ ਵਿਸ਼ੇਸ਼ ਮਹਿਮਾਨ ਗਵਰਨਰ ਪਰਮਜੀਤ ਸਿੰਘ ਚਾਵਲਾ ਤੇ ਰੀਜ਼ਨਲ ਚੇਅਰਮੈਨ ਸੁੱਚਾ ਰਾਮ ਨੇ ਸਾਂਝੇ ਤੌਰ 'ਤੇ ਕਿਹਾ ਕਿ ਸਾਨੂੰ ਆਸ਼ਾ ਵਰਕਰਾਂ ਉੱਤੇ ਪੂਰਾ ਮਾਣ ਹੈ। ਜਿਹੜੀ ਕਿ ਤੁਛ ਜਿਹੀ ਤਨਖਾਹ 'ਤੇ ਕੰਮ ਕਰ ਰਹੀਆਂ ਹਨ ਅਤੇ ਆਪਣੀ ਜਾਨ ਜੋਖਮ ਵਿਚ ਪਾ ਕੇ ਸਾਡੀਆਂ ਜਾਨਾਂ ਬਚਾ ਰਹੀਆਂ ਹਨ। ਉਸ ਦੇ ਬਦਲੇ ਉਨ੍ਹਾਂ ਨੂੰ ਮਾਨ ਸਨਮਾਨ ਦੇਣਾ ਸਰਕਾਰ ਦਾ ਅਤੇ ਸਮਾਜ ਸੇਵੀ ਸੰਸਥਾਵਾਂ ਦਾ ਫ਼ਰਜ਼ ਬਣਦਾ ਹੈ। ਅੰਤ ਵਿਚ ਪ੍ਰਧਾਨ ਨੇ ਭਰੋਸਾ ਦਵਾਇਆ ਕਿ ਆਉਣ ਦੇ ਸਮੇਂ 'ਚ ਕਲੱਬ ਮੁਕੰਦਪੁਰ ਵੱਲੋਂ ਆਸ਼ਾ ਵਰਕਰਾਂ ਅਤੇ ਕਿਸੇ ਵੀ ਫੀਲਡ 'ਚ ਕੋਰੋਨਾ ਵਾਇਰਸ ਦਾ ਮੁਕਾਬਲਾ ਕਰ ਰਹੇ ਕਲਾਸ ਫੋਰ ਵਰਕਰਾਂ ਦਾ ਸਨਮਾਨ ਕਰੇਗਾ। ਇਸ ਮੌਕੇ ਲਾਇਨਜ਼ ਹਰਦੀਪ ਸਿੰਘ ਖੱਟੜਾ, ਡਾ. ਨਿਰੰਜਣ ਪਾਲ ਸਿੰਘ, ਥਾਣਾ ਮੁਕੰਦਪੁਰ ਦੇ ਐੱਸਐੱਚਓ ਪਵਨ ਕੁਮਾਰ ਤੋਂ ਇਲਾਵਾ ਕਲੱਬ ਦੇ ਸਮੂਹ ਮੈਂਬਰ, ਆਸ਼ਾ ਵਰਕਰਾਂ ਵੀ ਹਾਜ਼ਰ ਸਨ।