ਭਾਗ ਬੇਅੰਤ ਸਿੰਘ, ਜੁਲਾਹ ਮਾਜਰਾ : ਵਿਧਾਨ ਸਭਾ ਹਲਕਾ ਨਵਾਂਸ਼ਹਿਰ ਦੇ ਆਮ ਆਦਮੀ ਪਾਰਟੀ ਦੇ ਇੰਚਾਰਜ ਸਤਨਾਮ ਸਿੰਘ ਜਲਵਾਹਾ ਦੀ ਅਗਵਾਈ ਹੇਠ ਆਪ ਦਾ ਬੂਥ ਸਭ ਤੋਂ ਮਜ਼ਬੂਤ ਮੁਹਿੰਮ ਤਹਿਤ ਪਿੰਡ ਖੋਜਾ, ਗਰਚਾ ਤੇ ਬਹਾਦਰਪੁਰ ਪਿੰਡਾਂ ਵਿਚ ਵਲੰਟੀਅਰਾਂ ਨਾਲ ਮੀਟਿੰਗਾਂ ਕੀਤੀਆਂ ਗਈਆਂ। ਪਿੰਡ ਖੋਜਾ ਵਿਖੇ ਕੀਤੀ ਮੀਟਿੰਗ ਦੌਰਾਨ ਜਾਣਕਾਰੀ ਦਿੰਦੇ ਹੋਏ ਸਤਨਾਮ ਸਿੰਘ ਜਲਵਾਹਾ ਨੇ ਕਿਹਾ ਕਿ ਸਮੇਂ ਦੀ ਮੁੱਖ ਲੋੜ ਹੈ ਕਿ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਂਦੀ ਜਾਵੇ, ਇਹ ਤਾਂ ਹੀ ਸੰਭਵ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ 2022 ਵਿਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈਏ। ਇਸ ਮੌਕੇ ਸੁਰਿੰਦਰ ਸਿੰਘ ਸੰਘਾ, ਗੋਲਡੀ ਖੋਜਾ, ਸਤੀਸ ਖੋਜਾ, ਨਰਿੰਦਰ ਸਿੰਘ ਖੋਜਾ, ਜਗਜੀਤ ਸਿੰਘ ਗਰਚਾ, ਅਵਤਾਰ ਸਿੰਘ ਗਰਚਾ, ਸੰਜੀਵ ਸਿੰਘ ਗਰਚਾ, ਮੁਖਤਿਆਰ ਸਿੰਘ ਗਰਚਾ, ਜਤਿੰਦਰ ਸਿੰਘ ਗਰਚਾ, ਵਿੱਕੀ ਬਹਾਦਰਪੁਰ, ਜਸਵੀਰ ਸਿੰਘ ਬਹਾਦਰਪੁਰ, ਸੋਢੀ ਬਹਾਦਰਪੁਰ, ਸੁਰਿੰਦਰ ਠੇਕੇਦਾਰ, ਸਰਬਜੀਤ ਸਿੰਘ, ਸੋਹਨ ਸਿੰਘ ਆਦਿ ਵੀ ਹਾਜ਼ਰ ਸਨ।