ਸੈਂਪਲੇ ਸਰਹਾਲ ਕਾਜੀਆਂ, ਸੈਂਪਲੇ : ਵਿਧਾਨ ਸਭਾ ਚੋਣਾਂ 2022 ਆਮ ਆਦਮੀ ਪਾਰਟੀ ਜਿੱਤਕੇ ਪੰਜਾਬ 'ਚ ਆਪਣੀ ਸਰਕਾਰ ਬਣਾਵੇਗੀ, ਜੋ ਲੋਕਾਂ ਦੇ ਅਧੂਰੇ ਸੁਪਨੇ ਪੂਰੇ ਕਰੇਗੀ। ਇਹ ਸ਼ਬਦ ਰਣਵੀਰ ਸਿੰਘ ਰਾਣਾ ਇੰਚਾਰਜ ਹਲਕਾ ਬੰਗਾ ਆਮ ਆਦਮੀ ਪਾਰਟੀ ਨੇ ਹਲਕੇ ਦੇ ਪਿੰਡ ਬਹਿਰਾਮ ਵਿਖੇ ਵਰਕਰਾਂ ਨਾਲ ਮੀਟਿੰਗਾਂ ਕਰਨ ਉਪਰੰਤ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਹਰ ਫਰੰਟ 'ਤੇ ਫੇਲ੍ਹ ਹੋ ਗਈ ਹੈ। ਲੋਕ ਆਮ ਆਦਮੀ ਪਾਰਟੀ ਦਾ ਦਿਲੋਂ ਸਤਿਕਾਰ ਕਰਦੇ ਹਨ ਅਤੇ ਭੱਵਿਖ 'ਚ ਇਹੀ ਸਤਿਕਾਰ ਪੰਜਾਬ 'ਚ ਸਰਕਾਰ ਬਣਾਵੇਗਾ। ਉਨ੍ਹਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਦਿੱਲੀ 'ਚ ਲੋਕਾਂ ਦੇ ਹਿੱਤਾਂ 'ਚ ਦਿੱਤੀਆਂ ਮਿਸਾਲਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਉੱਥੇ ਲੋਕਾਂ ਨੂੰ ਸਸਤੀ ਬਿਜਲੀ ਅਤੇ ਸਸਤੀ ਸਿੱਖਿਆ ਦੇ ਕੇ ਗਰੀਬ ਦਾ ਭਲਾ ਕੀਤਾ ਹੈ। ਜਦੋਂ ਕਿ ਪੰਜਾਬ ਅਤੇ ਕੇਂਦਰ ਸਰਕਾਰਾਂ ਨਿੱਤ ਦਿਨ ਪੈਟਰੋਲ, ਡੀਜ਼ਲ ਦੇ ਰੇਟ ਵਧਾ ਕੇ ਕਿਸਾਨ ਤੇ ਗਰੀਬ ਦਾ ਦੁਆਲਾ ਕੱਿਢਆ ਹੈ ਅਤੇ ਤੇਲ ਕੰਪਨੀਆਂ ਨੂੰ ਵੱਡਾ ਫਾਇਦਾ ਦਿੱਤਾ ਹੈ। ਇਸ ਮੌਕੇ ਮਨੋਹਰ ਲਾਲ ਗਾਬਾ ਸੀਨੀਅਰ ਵਲੰਟੀਅਰ, ਗੁਰਮੁੱਖ ਸਿੰਘ ਸਰਕਲ ਪ੍ਰਧਾਨ ਬਹਿਰਾਮ, ਵਿਕਾਸ ਸਾਰਦਾ ਸੋਸਲ ਮੀਡੀਆ ਕਮਾਂਡਰ, ਜਗਦੀਸ ਕੁਮਾਰ, ਚਰਨਜੀਤ ਸਿੰਘ ਬਹਿਰਾਮ, ਸੋਮਨਾਥ ਥਾਪਰ ਬਹਿਰਾਮ, ਸੋਹਣ ਸਿੰਘ ਖੋਥੜਾ, ਨਿਸ਼ੀ ਕੁਮਾਰ ਮੰਢਾਲੀ ਆਦਿ ਵੀ ਹਾਜ਼ਰ ਸਨ।