ਪ੍ਰਦੀਪ ਭਨੋਟ, ਨਵਾਂਸ਼ਹਿਰ : ਜੇਐੱਸਐੱਫਐੱਚ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ 'ਚ ਮਾਰਚ 2023 ਦੇ ਜਮਾਤ 6ਵੀਂ, 7ਵੀਂ, 9ਵੀਂ, 11ਵੀਂ ਦੇ ਨਤੀਜੇ ਐਲਾਨੇ ਗਏ। ਸਮਾਗਮ ਦੇ ਸ਼ੁਰੂਆਤ ਵਿਚ ਹਰਜੀਤ ਸਿੰਘ ਨੇ ਮਾਪਿਆਂ ਨੂੰ ਕਿਹਾ ਕਿ ਬੱਚੇ ਲਈ ਸਕੂਲ ਦੀ ਚੋਣ ਕਰਦੇ ਸਮੇਂ ਸਕੂਲ ਦੇ ਪਿਛਲੇ ਨਤੀਜੇ, ਖੇਡਾਂ ਵਿਚ ਸਥਾਨ, ਵਿੱਦਿਅਕ ਮੁਕਾਬਲਿਆਂ ਵਿਚ ਸਥਾਨਾਂ, ਸਕੂਲ ਦੇ ਅਨੁਸ਼ਾਸਨ 'ਤੇ ਝਾਤੀ ਮਾਰ ਲੈਣੀ ਚਾਹੀਦੀ ਹੈ। ਉਪਰੰਤ ਪਿੰ੍ਸੀਪਲ ਦਲਜੀਤ ਸਿੰਘ ਬੋਲਾ ਨੇ ਮਾਪਿਆਂ ਦੇ ਰੂਬਰੂ ਹੁੰਦਿਆਂ ਕਿਹਾ ਕਿ ਅਸੀਂ ਤੁਹਾਡੀ ਸੇਵਾ ਵਿਚ ਹਰ ਸਮੇਂ ਹਾਜ਼ਰ ਰਹਿੰਦੇ ਹਾਂ, ਦੇ ਸਾਡੇ ਵਿਚ ਕੋਈ ਕਮੀਂ ਤੁਹਾਨੂੰ ਦਿਸਦੀ ਹੈ, ਤਾਂ ਉਹ ਬੇਿਝਜਕ ਸਾਨੂੰ ਦੱਸੋ। ਅਸੀਂ ਤੁਹਾਡੇ ਬੱਚਿਆਂ ਦੇ ਸੁਨਹਿਰੀ ਭਵਿੱਖ ਲਈ ਵਾਧੂ ਸਮਾਂ ਵੀ ਇਸ ਸਾਲ ਤੋਂ ਲਗਾਵਾਂਗੇ। ਇਸ ਵਾਧੂ ਸਮੇਂ ਵਿਚ ਅਸੀਂ ਵਿਦਿਆਰਥੀਆਂ ਦਾ ਘਰ ਨੂੰ ਦਿੱਤਾ ਕੰਮ ਸਕੂਲ ਵਿਚ ਹੀ ਕਰਵਾਵਾਂਗੇ ਤਾਂ ਕਿ ਵਿਦਿਆਰਥੀ 'ਤੇ ਬੋਝ ਨਾ ਪਾਇਆ ਜਾਵੇ। ਉਨ੍ਹਾਂ ਵਿੱਦਿਆ, ਖੇਡਾਂ, ਵਿੱਦਿਅਕ ਮੁਕਾਬਲਿਆਂ ਦੇ ਖੇਤਰਾਂ ਵਿਚ ਵਿਕਾਸ ਹੋ ਸਕੇ। ਉਨ੍ਹਾਂ ਦੱਸਿਆ ਕਿ ਸਕੂਲ 'ਚ ਨਵੇਂ ਸੈਸ਼ਨ ਤੋਂ ਸਮਾਰਟ ਕਲਾਸਾਂ ਲਗਣਗੀਆਂ ਸਕੂਲ 'ਚ ਨਵੇਂ ਸੈਸ਼ਨ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਪ੍ਰਬੰਧਕ ਕਮੇਟੀ ਵੱਲੋਂ ਇਕ ਨਵਾਂ ਉਪਰਾਲਾ ਆਈਲੈਟਸ ਜਮਾਤ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਤਾਂ ਜੋ ਵਿਦਿਆਰਥੀ ਆਪਣੇ ਭਵਿੱਖ ਬਾਰੇ ਹੋਰ ਵੀ ਵਧੀਆ ਸੋਚ ਸਕਣ। ਇਸ ਦੇ ਨਾਲ ਹੀ ਪ੍ਰਬੰਧਕ ਕਮੇਟੀ ਨੇ ਇਹ ਏਜੰਡਾ ਪਾਸ ਕੀਤਾ ਹੈ। ਜਿਸ ਤਹਿਤ ਹਰ ਵਿਦਿਆਰਥੀ ਕੋਈ ਨਾ ਕੋਈ ਖੇਡ ਵਿਚ ਭਾਗ ਜ਼ਰੂਰ ਲਵੇਗਾ। ਅੰਤ ਵਿਚ ਉਨਾਂ੍ਹ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਇਸ ਮੌਕੇ ਪੇ੍ਮ ਸਿੰਘ ਚੇੜਾ, ਮਨਜੀਤ ਸਿੰਘ ਡੀਪੀਈ, ਇੰਦਰਜੀਤ ਮਾਹੀ, ਹਰਜੀਤ ਸਿੰਘ, ਬਲਜਿੰਦਰ ਸਿੰਘ, ਗੁਰਦੀਪ ਕੌਰ ਭੁੱਲਰ, ਬਲਵੀਰ ਕੌਰ, ਪੂਜਾ, ਨੀਰਜ, ਪੂਜਾ, ਕੰਚਨ ਸੋਨੀ, ਸੰਦੀਪ ਕੌਰ ਆਦਿ ਹਾਜ਼ਰ ਸਨ।
-ਪੁਜ਼ੀਸ਼ਨਾਂ ਪ੍ਰਰਾਪਤ ਕਰਨ ਵਾਲੇ ਵਿਦਿਆਰਥੀ
6ਵੀਂ ਜਮਾਤ ਵਿਚੋਂ ਈਸ਼ਾਨ ਭਾਟੀਆ ਪਹਿਲਾ ਸਥਾਨ, ਡਿੰਪਲ ਨੇ ਦੂਜਾ, ਨੈਤਿਕ ਕੁਮਾਰ ਨੇ ਤੀਜਾ ਸਥਾਨ ਹਾਸਲ ਕੀਤਾ। 7ਵੀਂ ਜਮਾਤ ਵਿਚੋਂ ਗੂੰਜਨ ਨੇ ਪਹਿਲਾ ਹਰਜੋਤ ਸਿੰਘ ਨੇ ਦੂਜਾ, ਸੁਖਪ੍ਰਰੀਤ ਕੌਰ, ਸਮੀਰ ਕੁਮਾਰ ਦੁੱਗਲ ਤੀਜਾ ਸਥਾਨ ਹਾਸਲ ਕੀਤਾ। 9ਵੀਂ ਜਮਾਤ ਵਿਚੋਂ ਲਕਸ਼ਦੀਪ ਨੇ ਪਹਿਲਾ, ਕੁੰਦਨ ਕੁਮਾਰ ਨੇ ਦੂਜਾ, ਰਣਜੀਤ ਸਿੰਘ ਤੀਜਾ ਸਥਾਨ ਹਾਸਲ ਕੀਤਾ। 11ਵੀਂ (ਆਰਟਸ ਗਰੁੱਪ) ਜਮਾਤ ਵਿਚੋੋਂ ਪਾਰਵਤੀ ਨੇ ਪਹਿਲਾ, ਜਸਕਰਨ ਨੇ ਦੂਜਾ, ਹਰਸ਼ਦੀਪ ਸਿੰਘ ਤੀਜਾ ਸਥਾਨ ਹਾਸਲ ਕੀਤਾ। 11ਵੀਂ ਜਮਾਤ ਦੇ (ਕਾਮਰਸ ਗਰੁੱਪ) ਵਿਚੋਂ ਕੁਲਜੀਤ ਕੌਰ ਨੇ ਪਹਿਲਾ, ਗੁਰਵਿੰਦਰ ਕੁਮਾਰ ਨੇ ਦੂਜਾ, ਰੂਪਿੰਦਰ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਇਨਾਂ੍ਹ ਹੋਣਹਾਰ ਵਿਦਿਆਰਥੀਆਂ ਦਾ ਸਕੂਲ ਸਟਾਫ਼ ਵੱਲੋਂ ਸਨਮਾਨਿਤ ਕੀਤਾ ਗਿਆ।