ਮੁਕੇਸ਼ ਬਿੱਟੂ, ਨਵਾਂਸ਼ਹਿਰ : ਸਿਵਲ ਸਰਜਨ ਦਫ਼ਤਰ ਨਵਾਂਸ਼ਹਿਰ ਨੇੜੇ ਸਥਿਤ ਮੁਹੰਮਦ ਸਦੀਕ ਦਰਬਾਰ ਬਾਰਾਂਦਰੀ ਵਿਖੇ ਸਾਲਾਨਾ ਜੋੜ ਮੇਲਾ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ। ਮੇਲੇ ਦੌਰਾਨ ਗੱਦੀਨਸ਼ੀਨ ਬੀਬੀ ਜਸਵਿੰਦਰ ਬਾਨੋ ਨੇ ਕਰਦਿਆਂ ਝੰਡੇ ਦੀ ਰਸਮ, ਚਿਰਾਗ ਰੌਸ਼ਨ ਕਰਨ ਦੀ ਰਸਮ, ਮਹਿੰਦੀ ਦੀ ਰਸਮ ਅਤੇ ਚਾਦਰ ਦੀ ਰਸਮ ਅਦਾ ਕੀਤੀ। ਰਾਤ ਨੂੰ ਮਹਿਫਲ-ਏ-ਕੱਵਾਲ ਵਿਚ ਮਹੇਸ਼ ਸਾਜਨ ਵੱਲੋਂ ਧਾਰਮਿਕ ਪੋ੍ਗਰਾਮ ਪੇਸ਼ ਕੀਤਾ ਗਿਆ। ਮੇਲੇ ਦੇ ਦੂਜੇ ਦਿਨ ਕੱਵਾਲੀਆਂ ਦਾ ਪੋ੍ਗਰਾਮ ਪੇਸ਼ ਕੀਤਾ ਗਿਆ, ਜਿਸ 'ਚ ਪੇ੍ਮ ਕੱਵਾਲ, ਸੋਨੂੰ ਪਨਾਮ, ਕੁਲਦੀਪ ਕਾਦਰ, ਬਲਜਿੰਦਰ ਬੈਂਸ ਵੱਲੋਂ ਧਾਰਮਿਕ ਪੋ੍ਗਰਾਮ ਪੇਸ਼ ਕੀਤਾ ਗਿਆ। ਇਸ ਉਪਰੰਤ ਪ੍ਰਵੀਨ ਸੁਲਤਾਨਾ ਵੱਲੋਂ ਨਕਲਾਂ ਦਾ ਪੋ੍ਗਰਾਮ ਪੇਸ਼ ਕੀਤਾ ਗਿਆ। ਇਸ ਮੌਕੇ ਸੰਗਤਾਂ ਨੂੰ ਆਸ਼ੀਰਵਾਦ ਦੇਣ ਲਈ ਵੱਖ-ਵੱਖ ਡੇਰਿਆਂ ਤੋਂ ਸੰਤ ਫਕੀਰ ਵਿਸ਼ੇਸ਼ ਤੌਰ 'ਤੇ ਪੁੰਹਚੇ। ਜਿਸ ਵਿਚ ਬਾਬਾ ਮਹਿਤਾਬ ਅਹਿਮਦ ਕਾਦਰੀ, ਬਾਬਾ ਨਵੀਨ, ਬਾਬਾ ਬਿੰਦਰਾ ਨੇ ਸੰਗਤਾਂ ਨੂੰ ਆਸ਼ੀਰਵਾਦ ਦਿੱਤਾ। ਇਸ ਮੌਕੇ ਗੱਦੀਨਸ਼ੀਨ ਬੀਬੀ ਜਸਵਿੰਦਰ ਬਾਨੋ ਵੱਲੋਂ ਸੰਗਤਾਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਮੇਲੇ ਵਿਚ ਲੰਗਰ ਦੋਨੋਂ ਦਿਨ ਅਤੁੱਟ ਵਰਤਿਆ ਗਿਆ। ਇਸ ਮੌਕੇ ਸਮੂਹ ਸੇਵਾਦਾਰਾਂ ਵੱਲੋਂ ਸੇਵਾ ਬਾਖੂਬੀ ਨਾਲ ਨਿਭਾਈ ਗਈ।