ਰੇਸ਼ਮ ਕਲੇਰ, ਕਟਾਰੀਆਂ

ਪਿੰਡ ਸੱਲਾਂ ਵਿਖੇ ਸ੍ਰੀਮਾਨ 108 ਸੰਤ ਬਾਬਾ ਦਲੇਲ ਸਿੰਘ ਦੀ ਸਲਾਨਾ ਬਰਸੀ ਸਮੂਹ ਨਗਰ ਨਿਵਾਸੀਆਂ ਅਤੇ ਸੰਗਤਾਂ ਵੱਲੋਂ ਸ਼ਰਧਾ ਨਾਲ ਮਨਾਈ ਗਈ। ਬਰਸੀ ਮਨਾਉਣ ਲਈ ਗੱਦੀ ਦੇ ਨਵੇਂ ਥਾਪੇ ਮੁੱਖੀ ਮਨਵੀਰ ਹਰੀ ਅਤੇ ਉਨਾਂ੍ਹ ਦੇ ਪਿਤਾ ਗੁਰਪ੍ਰਰੀਤ ਸਿੰਘ ਦਰੀਆਪੁਰ ਵਾਲੇ, ਗੁਰਨਾਮ ਚੰਦ, ਰਾਮ ਸਰੂਪ ਭੱਟੀ, ਸ਼ਾਮ ਲਾਲ ਝੰਡੇਰ ਖੁਰਦ, ਜਸਵਿੰਦਰ ਸਿੰਘ ਡਾਂਡੀਆਂ ਕੈਸ਼ੀਅਰ, ਸ੍ਰੀ ਗੁਰੂ ਰਵਿਦਾਸ ਸੰਪਰਦਾਇ ਪੰਜਾਬ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਵੱਖ ਵੱਖ ਡੇਰਿਆਂ ਤੋਂ ਆਏ ਸਾਧੂ ਮਹਾਂਪੁਰਸ਼ਾਂ ਨੇ ਆਪਣੇ ਵਿਚਾਰ ਪੇਸ਼ ਕੀਤੇ। ਸ੍ਰੀ ਅਖੰਡ ਪਾਠ ਦੇ ਭੋਗ ਉਫਰੰਤ ਰਾਗੀ ਸਿੰਘਾ ਨੇ ਆਪਣੇ ਪੋ੍ਗਰਾਮ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਅੰਤ ਵਿਚ ਮਹਾਂਪੁਰਸ਼ਾਂ ਦੀ ਪੰਗਤ ਲੱਗੀ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।