ਪੱਤਰ ਪੇ੍ਰਕ, ਕਾਠਗੜ੍ਹ : ਸਰਕਾਰੀ ਪ੍ਰਰਾਇਮਰੀ ਸਮਾਰਟ ਸਕੂਲ ਕਾਠਗੜ੍ਹ ਵਿਖੇ ਸੈਂਟਰ ਹੈੱਡ ਟੀਚਰ ਧਰਮਿੰਦਰ ਕੁਮਾਰ ਦੀ ਅਗਵਾਈ ਹੇਠ ਸਾਲਾਨਾ ਸਮਾਗਮ ਕਰਵਾਇਆ ਗਿਆ। ਜਿਸ ਵਿਚ ਸਰਪੰਚ ਗੁਰਨਾਮ ਸਿੰਘ ਚਾਹਲ, ਕਾਬਲ ਸਿੰਘ ਚੇਚੀ ਰਿਟਾ: ਏਐੱਸਆਈ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਸਮਾਗਮ ਦੌਰਾਨ ਮਾ: ਰਵਿੰਦਰ ਕੁਮਾਰ ਸੂਰਾਪੁਰ ਨੇ ਆਏ ਮਹਿਮਾਨਾਂ ਅਤੇ ਬੱਚਿਆਂ ਦੇ ਮਾਪਿਆਂ ਨੂੰ ਜੀ ਆਇਆਂ ਆਖਦਿਆਂ ਸਕੂਲ ਦੀਆਂ ਪ੍ਰਰਾਪਤੀਆਂ ਤੇ ਹੋਏ ਵਿਕਾਸ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ। ਉਪਰੰਤ ਅਧਿਆਪਕਾ ਨੀਤੂ ਪੁਰੀ ਨੇ ਪਹਿਲੀ ਜਮਾਤ ਤੋਂ ਚੌਥੀ ਤਕ ਦੀਆਂ ਜਮਾਤਾਂ ਦੇ ਨਤੀਜੇ ਐਲਨ ਕੀਤੇ। ਜਮਾਤਾਂ 'ਚੋਂ ਪਹਿਲਾ ਦੂਜਾ ਅਤੇ ਤੀਜਾ ਸਥਾਨ ਪ੍ਰਰਾਪਤ ਕਰਨ ਵਾਲੇ ਬੱਚਿਆਂ ਨੂੰ ਸਰਪੰਚ ਗੁਰਨਾਮ ਸਿੰਘ ਚਾਹਲ, ਕਾਬਲ ਸਿੰਘ ਚੇਚੀ, ਸੀਐੱਚਟੀ ਧਰਮਿੰਦਰ ਕੁਮਾਰ ਨੇ ਇਨਾਮ ਤਕਸੀਮ ਕੀਤੇ। ਇਸ ਤੋਂ ਇਲਾਵਾ ਖੇਡਾਂ ਤੇ ਹੋਰ ਖੇਤਰਾਂ 'ਚ ਮੋਹਰੀ ਰਹੇ ਬੱਚਿਆਂ ਨੂੰ ਵੀ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਬਾਅਦ ਵਿਚ ਬੱਚਿਆਂ ਵੱਲੋਂ ਭਾਸ਼ਣ, ਡਾਂਸ, ਗਿੱਧਾ ਅਤੇ ਕਵਿਤਾ ਆਦਿ ਪੇਸ਼ਕਾਰੀਆਂ ਨਾਲ ਖ਼ੂਬ ਰੰਗ ਬੰਨਿ੍ਹਆ। ਅੰਤ ਵਿਚ ਸਕੂਲ ਸਟਾਫ਼ ਵਲੋਂ ਸਕੂਲ ਦੇ ਵਿਕਾਸ ਲਈ ਵਡਮੁੱਲਾ ਸਹਿਯੋਗ ਦੇਣ ਵਾਲੇ ਦਾਨੀ ਸਰਪੰਚ ਗੁਰਨਾਮ ਸਿੰਘ ਚਾਹਲ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਆਂਗਣਵਾੜੀ ਵਰਕਰ ਸ਼ੀਤਲ ਅਨੰਦ, ਕੁਲਵਿੰਦਰ ਸਿੰਘ ਸਹੋਤਾ, ਵਿੱਕੀ ਸ਼ਰਮਾ, ਸਤੀਸ਼ ਕੁਮਾਰ, ਦਾਨਿਸ਼, ਹਰਦੀਪ ਕੌਰ, ਸੁਮਨ ਦੇਵੀ, ਪਰਮਜੀਤ ਕੌਰ, ਕਰਮਜੀਤ ਕੌਰ, ਜੋਤੀ ਰਾਣੀ, ਮਨੋਜ ਕੁਮਾਰ, ਅੰਜਲੀ, ਸਰਬਜੀਤ, ਰੀਨਾ ਰਾਣੀ, ਸੋਨੀਆ, ਹਰਪ੍ਰਰੀਤ ਹੈਪੀ ਸਮੇਤ ਸਕੂਲ ਪ੍ਰਬੰਧਕ ਕਮੇਟੀ ਦੇ ਮੈਂਬਰ, ਬੱਚਿਆਂ ਦੇ ਮਾਪੇ ਅਤੇ ਪਤਵੰਤੇ ਵੀ ਹਾਜ਼ਰ ਸਨ।
ਪ੍ਰਰਾਇਮਰੀ ਸਕੂਲ ਕਾਠਗੜ੍ਹ 'ਚ ਸਾਲਾਨਾ ਸਮਾਗਮ ਕਰਵਾਇਆ
Publish Date:Sun, 02 Apr 2023 03:00 AM (IST)
