ਵਿਜੇ ਜਯੋਤੀ, ਨਵਾਂਸ਼ਹਿਰ : ਨਾਗੀ ਫਿਲਮ ਪ੍ਰਰੋਡਕਸ਼ਨ ਦੀ ਪੇਸ਼ਕਸ਼ ਪ੍ਰਰੋਗਰਾਮ 'ਅੱਡੀ ਟੱਪਾ 2020' ਡੀਡੀ ਪੰਜਾਬੀ 'ਤੇ 31 ਦਸੰਬਰ ਦਿਨ ਮੰਗਲਵਾਰ ਨੂੰ ਸ਼ਾਮ 7 ਵਜੇ ਤੋਂ 8 ਵਜੇ ਤਕ ਪੇਸ਼ ਕੀਤਾ ਜਾ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਨਿਰਦੇਸ਼ਕ ਰਾਜੇਸ਼ ਕਪੂਰ ਤੇ ਹਨੀ ਹਰਦੀਪ ਨੇ ਦੱਸਿਆ ਕਿ ਇਸ ਪ੍ਰਰੋ੍ਗਰਾਮ 'ਚ ਪੰਜਾਬ ਦੇ ਉੱਘੇ ਕਲਾਕਾਰ ਸੁਰਿੰਦਰ ਸ਼ਿੰਦਾ, ਗੁਰਬਕਸ਼ ਸ਼ੌਂਕੀ, ਬਲਜਿੰਦਰ ਰਿੰਪੀ, ਕੁਲਬੀਰ, ਸ਼ਕਤੀ ਸਾਬ, ਮਨਜੀਤ ਪੱਪੂ, ਅਮਰ ਅਰਸ਼ੀ, ਮਨਿੰਦਰ ਸ਼ਿੰਦਾ, ਕਰਨੈਲ ਸਿੰਘ, ਰਾਜੂ ਕਮਾਲਪੁਰੀ, ਕੇਕੇ ਤੱਖੀ ਅਤੇ ਹੋਰ ਨਾਮਵਰ ਕਲਾਕਾਰ ਭਾਗ ਲੈ ਰਹੇ ਹਨ। ਇਸ ਪ੍ਰਰੋਗਰਾਮ ਦੇ ਨਿਰਮਾਤਾ ਲਲਿਤ ਨਾਗੀ ਅਤੇ ਕੈਮਰਾਮੈਨ ਸ਼ੰਕਰ ਦੇਵਾ ਸੰਗੀਤ ਕਰਨੈਲ ਸਿੰਘ ਅਤੇ ਰਜਤ ਭੱਟ ਵੱਲੋਂ ਦਿੱਤਾ ਗਿਆ ਹੈ।