ਪੱਤਰ ਪੇ੍ਰਰਕ, ਨਵਾਂਸ਼ਹਿਰ : ਬੀਤੀ ਦਿਨੀਂ ਪੁਲਿਸ ਦੀ ਬਲੈਰੋ ਗੱਡੀ ਅਤੇ ਆਟੋ ਰਿਕਸ਼ਾ ਦੀ ਟੱਕਰ ਨਾਲ ਇਕ 70 ਸਾਲਾ ਬਜ਼ੁਰਗ ਦੀ ਮੌਤ ਹੋਣ ਦਾ ਸਮਾਚਾਰ ਪ੍ਰਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਦੁਪਹਿਰ ਕਰੀਬ 1.30 ਵਜੇ ਚੰਡੀਗੜ੍ਹ ਰੋਡ ਨਵਾਂਸ਼ਹਿਰ 'ਤੇ ਸਥਿਤ ਡੀਸੀ ਦਫ਼ਤਰ ਦੇ ਗੇਟ ਅੱਗੇ ਇਕ ਪੁਲਿਸ ਦੀ ਬਲੈਰੋ ਗੱਡੀ ਸੁਵਿਧਾ ਕੇਂਦਰ ਸਾਈਡ ਤੋਂ ਮੇਨ ਸੜਕ ਵੱਲ ਆ ਰਹੀ ਸੀ। ਜਦੋਂ ਇਹ ਮੇਨ ਸੜਕ 'ਤੇ ਪੁੱਜੀ ਤਾਂ ਇਕ ਆਟੋ ਰਿਕਸ਼ਾ ਜਿਹੜਾ ਕਿ ਅੰਗਦ ਸਿੰਘ ਵੱਲੋਂ ਚੰਡੀਗੜ੍ਹ ਚੌਂਕ ਵੱਲ ਆ ਰਿਹਾ ਸੀ ਨਾਲ ਜਾ ਟਕਰਾਈ। ਜਿਸ ਨਾਲ ਆਟੋ ਰਿਕਸ਼ਾ ਵਿਚ ਬੈਠੇ ਮਹਿੰਦਰ ਸਿੰਘ (70) ਵਾਸੀ ਨਵਾਂਸ਼ਹਿਰ ਦੀ ਮੌਕੇ 'ਤੇ ਮੌਤ ਹੋ ਗਈ। ਇਸ ਘਟਨਾ ਸਬੰਧੀ ਸੂਚਨਾ ਮਿਲਣ 'ਤੇ ਪੁਲਿਸ ਥਾਣਾ ਨਵਾਂਸ਼ਹਿਰ ਮੌਕੇ 'ਤੇ ਪੁੱਜ ਗਈ ਅਤੇ ਵਾਹਨਾਂ ਨੂੰ ਕਬਜ਼ੇ ਵਿਚ ਲੈ ਲਿਆ। ਲਾਸ਼ ਨੂੰ ਪੋਸਟਮਾਰਟਮ ਤੋ ਬਾਅਦ ਵਾਰਸ਼ਾਂ ਦੇ ਹਵਾਲੇ ਕਰ ਦਿੱਤੀ।