ਨਰਿੰਦਰ ਮਾਹੀ, ਬੰਗਾ : ਸ਼ਹਿਰਾਂ ਤੇ ਪਿੰਡਾਂ 'ਚ ਵਿਕਾਸ ਕਾਰਜਾਂ ਦੀ ਸਰਕਾਰ ਵਲੋਂ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਹ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਆਗੂ ਸ਼ਿਵ ਕੌੜਾ ਦੇ ਗ੍ਹਿ ਵਿਖੇ ਪੁੱਜੇ ਮਾਣਯੋਗ ਡਿਪਟੀ ਸਪੀਕਰ ਜੈ ਕ੍ਰਿਸ਼ਨ ਰੌੜੀ ਨੇ ਕੀਤਾ। ਉਨਾਂ੍ਹ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਲੋਕਾਂ ਨਾਲ ਕੀਤਾ ਇਕ-ਇਕ ਵਾਅਦਾ ਪੂਰਾ ਕੀਤਾ ਜਾਵੇਗਾ। ਪੰਜਾਬ ਸਰਕਾਰ ਆਉਣ ਵਾਲੇ ਸਮੇਂ 'ਚ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਇਸ ਤਰ੍ਹਾਂ ਦੀਆਂ ਪਾਲਸੀਆਂ ਲੈ ਕੇ ਆ ਰਹੀ ਹੈ ਕਿ ਪੰਜਾਬੀਆਂ ਨੂੰ ਆਪਣੀ ਪਾਈ ਹੋਈ ਵੋਟ 'ਤੇ ਮਾਣ ਮਹਿਸੂਸ ਹੋਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ 'ਚ 15 ਅਗਸਤ ਨੂੰ ਆਮ ਆਦਮੀ ਮੁਹੱਲਾ ਕਲੀਨਿਕ ਖੋਲ੍ਹੇ ਜਾ ਰਹੇ ਹਨ। ਇਸ ਮੌਕੇ ਬੰਗਾ ਵਿਖੇ ਪੁੱਜਣ 'ਤੇ ਕੌੜਾ ਪਰਿਵਾਰ ਵੱਲੋਂ ਸਵਾਗਤ ਕੀਤਾ ਗਿਆ। ਜਿੱਥੇ ਰੋੜੀ ਹੋਣਾ ਨੇ ਪਰਿਵਾਰਕ ਮੈਬਰਾਂ ਨਾਲ ਕੁੱਝ ਸਮਾਂ ਸਾਂਝਾ ਕੀਤਾ। ਇਸ ਮੌਕੇ ਸ਼ਿਵ ਕੌੜਾ ਨੇ ਮਿਹਨਤੀ ਅਤੇ ਮਿਲਾਪੜੇ ਸੁਭਾਅ ਵਾਲੇ ਡਿਪਟੀ ਸਪੀਕਰ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਵਿਚ ਗਰਾਊਂਡ ਲੈਵਲ ਤੋਂ ਉੱਠ ਕੇ ਮਿਹਨਤ ਕਰਕੇ ਅੱਜ ਇਸ ਥਾਂ ਤੱਕ ਪਹੁੰਚੇ ਹਨ। ਇਸ ਮੌਕੇ ਅਮਰਦੀਪ ਬੰਗਾ ਅਤੇ ਉਨਾਂ੍ਹ ਦੀ ਪਤਨੀ ਕੰਵਲਜੀਤ ਕੌਰ, ਕੁਲਬੀਰ ਪਾਬਲਾ ਅਤੇ ਡੌਲੀ ਕੌੜਾ, ਬੱਚੇ ਨਮਨ ਕੌੜਾ ਅਤੇ ਮਾਧਵ ਕੌੜਾ ਹਾਜ਼ਰ ਹਨ।