ਲਖਵਿੰਦਰ ਸੋਨੂੰ, ਨਵਾਂਸ਼ਹਿਰ : ਸ਼ੋ੍ਮਣੀ ਅਕਾਲੀ ਦਲ ਅੰਮਿ੍ਤਸਰ ਦੀ ਇਕ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਚੌਧਰੀ ਹਰਬੰਸ ਸਿੰਘ ਪੈਲੀ ਦੀ ਅਗਵਾਈ ਵਿਚ ਚੂਹੜ ਸਿੰਘ ਦੇ ਗ੍ਹਿ ਪਿੰਡ ਕੰਗ ਵਿਖੇ ਹੋਈ। ਸ. ਪੈਲੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਡੇ ਵੱਡੇ ਦਾਅਵੇ ਕਰੀ ਜਾਂਦੀ ਹੈ, ਪਰ ਉਸ ਨੂੰ ਪੂਰਾ ਨਹੀਂ ਕਰ ਰਹੀ ਹਰ ਰੋਜ਼ ਨਵੇ ਐਲਾਨ ਕੀਤੇ ਜਾ ਰਹੇ ਹਨ ਜੋ ਇਸ ਸਮੇਂ ਹਲਾਤ ਚੱਲ ਰਹੇ ਹਨ ਪਹਿਲਾ ਇਸ ਤਰਾਂ੍ਹ ਦੇ ਹਲਾਤ ਕਦੇ ਵੀ ਦੇਖਣ ਨੂੰ ਨਹੀਂ ਮਿਲੇ। ਹੁਣ ਤਹਿਸੀਲ ਕੰਪਲੈਕਸ ਦੀ ਗੱਲ ਲੈ ਲਓ ਲੋਕਾਂ ਦੀਆਂ ਰਜਿਸਟਰੀਆਂ ਹੀ ਨਹੀਂ ਹੋ ਰਹੀਆਂ। ਲੋਕ ਤੰਗ ਪਰੇਸ਼ਾਨ ਘੁੰਮ ਰਹੇ ਹਨ। ਸਰਕਾਰ ਜਾਂ ਤਾਂ ਐਨਓਸੀ ਜਾਰੀ ਕਰਵਾਵੇ ਨਹੀਂ ਤਾਂ ਐੱਨਓਸੀ ਤੋਂ ਬਿਨਾਂ ਲੋਕਾਂ ਦੀਆਂ ਰਜਿਸਟਰੀਆਂ ਕਰੇ। ਕਿਉਂਕਿ ਪਿਛਲੇ 2-3 ਮਹੀਨੇ ਤੋਂ ਰਜਿਸਟਰੀਆਂ ਬਿਲਕੁਲ ਬੰਦ ਪਈਆਂ ਹਨ। ਜਿਸ ਨਾਲ ਲੋਕ ਪਰੇਸ਼ਾਨ ਹਨ ਅਤੇ ਸਰਕਾਰੀ ਖਜ਼ਾਨਾ ਖਾਲੀ ਹੰੁਦਾ ਜਾ ਰਿਹਾ ਹੈ। ਐੱਮਪੀ ਸਿਮਰਨਜੀਤ ਸਿੰਘ ਮਾਨ ਦੀ ਸਰਕਾਰ ਬਨਣ 'ਤੇ ਲੋਕਾਂ ਦੀ ਸਾਰੀ ਪਰੇਸ਼ਾਨੀ ਦੂਰ ਹੋ ਜਾਵੇਗੀ। ਇਸ ਮੌਕੇ ਚੂਹੜ ਸਿੰਘ ਨੇ ਆ ਰਹੀਆਂ ਮੁਸ਼ਕਲਾ ਸਬੰਧੀ ਪ੍ਰਧਾਨ ਨੂੰ ਜਾਣਕਾਰੀ ਦਿੱਤੀ। ਜਿਸ ਨੂੰ ਜਲਦ ਹੱਲ ਕਰਨ ਲਈ ਪ੍ਰਧਾਨ ਦੁਆਰਾ ਭਰੋਸਾ ਦਿੱਤਾ ਗਿਆ। ਇਸ ਮੌਕੇ ਚੂਹੜ ਸਿੰਘ, ਲਖਵਿੰਦਰ ਸਿੰਘ, ਸੁਖਦੀਪ ਸਿੰਘ ਕੰਦੋਲਾ, ਹਰਸਾਹਿਬ ਸਿੰਘ, ਜਤਿੰਦਰ ਸਿੰਘ, ਕਸ਼ਮੀਰ ਸਿੰਘ, ਮਨਜੀਤ ਕੌਰ, ਅਮਨਦੀਪ ਕੌਰ, ਬਲਜੀਤ ਕੌਰ ਆਦਿ ਵੀ ਹਾਜ਼ਰ ਸਨ।