ਪ੍ਰਦੀਪ ਭਨੋਟ, ਨਵਾਂਸ਼ਹਿਰ : ਪੰਜਾਬ ਦੇ ਲੋਕ ਆਪਸੀ ਭਾਈਚਾਰੇ ਤੇ ਅਮਨ ਅਮਾਨ ਨਾਲ ਰਹਿਣਾ ਚਾਹੁੰਦੇ ਹਨ ਪਰ ਕੇਂਦਰ ਤੇ ਪੰਜਾਬ ਸਰਕਾਰ ਲੋਕਾਂ ਦਾ ਧਿਆਨ ਭਟਾਉਣ ਲਈ ਇਸ ਤਰ੍ਹਾਂ ਦਾ ਵਾਤਾਵਰਨ ਸਿਰਜ ਰਹੇ ਹਨ ਅਤੇ ਲੋਕਾਂ 'ਚ ਭੈਅ ਵਾਲਾ ਮਾਹੌਲ ਬਣ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼ੋ੍ਮਣੀ ਅਕਾਲੀ ਦਲ ਦੇ ਸਾਬਕਾ ਐੱਮਪੀ ਪੋ੍. ਪੇ੍ਮ ਸਿੰਘ ਚੰਦੂਮਾਜਰਾ ਨੇ ਜਥੇ. ਰਮਨਦੀਪ ਸਿੰਘ ਥਿਆੜਾ ਜ਼ਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ ਬਾਦਲ ਦੇ ਗ੍ਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਪੰਜਾਬ ਤੇ ਪੰਜਾਬੀਆਂ ਦੇ ਅਕਸ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਦੱਸਿਆ ਕਿ ਕੇਂਦਰੀ ਗ੍ਹਿ ਰਾਜ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਪੰਜਾਬ ਸਰਕਾਰ ਜਿਹੜਾ ਸਹਿਯੋਗ ਮੰਗੇਗੀ ਤੇ ਕੇਂਦਰ ਸਰਕਾਰ ਉਹ ਸਹਿਯੋਗ ਦੇਵੇਗੀ। ਪਰ ਕੇਂਦਰ ਸਰਕਾਰ ਨੇ ਪੰਜਾਬ 'ਚ ਪੈਰਾ-ਮਿਲਟਰੀ ਫੋਰਸ ਤਾਇਨਾਤ ਕਰਕੇ ਸੂਬੇ ਨੂੰ ਅਸ਼ਾਂਤ ਕਰਨ ਦੀ ਮੰਗ ਨਹੀਂ ਕਰਦੇ, ਸਗੋਂ ਪੰਜਾਬ ਦੇ ਲੋਕ ਸੂਬੇ ਦੇ ਵਿਕਾਸ ਲਈ ਆਰਡੀਐੱਫ ਫ਼ੰਡ ਦੀ ਮੰਗ ਕਰਦੇ ਹਨ। ਉਨ੍ਹਾਂ ਕਿਹਾ ਕਿ ਜਿਸ ਤਰਾਂ੍ਹ ਪੰਜਾਬ ਨੂੰ ਪੈਰਾ-ਮਿਲਟਰੀ ਫੋਰਸ ਭੇਜ ਕੇ ਅਤੇ ਚੱਪੇ-ਚੱਪੇ 'ਤੇ ਫੋਰਸ ਤਾਇਨਾਤ ਕਰਕੇ ਦੇਸ਼ ਹੀ ਨਹੀਂ ਕੁੱਲ ਦੁਨੀਆ 'ਚ ਇਕ ਅਸ਼ਾਂਤ ਸੂਬਾ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੋਂ ਸਮੁੱਚੇ ਪੰਜਾਬੀ ਨਾਰਾਜ਼ ਹਨ, ਕਿਉਕਿ ਇਸ ਨਾਲ ਪੰਜਾਬ ਦੀ ਵਪਾਰਕ ਅਤੇ ਹਰ ਤਰ੍ਹਾਂ ਦੀ ਤਰੱਕੀ ਵਿਚ ਵੱਡੇ ਅੜਿੱਕੇ ਖੜ੍ਹੇ ਹੋਣਗੇ। ਪੰਜਾਬ ਦੇ ਮੁੱਖ ਮੰਤਰੀ ਨੇ ਜੋ ਸਹਿਯੋਗ ਮੰਗਿਆ ਤੇ ਅਮਿਤ ਸ਼ਾਹ ਵਲੋਂ ਜਿਹੜਾ ਸਹਿਯੋਗ ਦਿੱਤਾ ਗਿਆ। ਉਹ ਸਹਿਯੋਗ ਦੀ ਮੰਗ ਪੰਜਾਬ ਦੇ ਲੋਕਾਂ ਨੇ ਕਦੇ ਵੀ ਨਹੀਂ ਕੀਤੀ। ਉਨਾਂ੍ਹ ਕਿਹਾ ਕਿ ਸੀਆਰਪੀਐੱਫ ਤਾਂ ਦੂਰ ਦੀ ਗੱਲ ਇਕ ਆਮ ਪੰਜਾਬੀ ਬੀਐੱਸਐੱਫ ਦੇ 50 ਕਿੱਲੋਮੀਟਰ ਦੇ ਦਾਖਲੇ ਨੂੰ ਆਪਣੇ ਸੂਬੇ ਦੇ ਅਧਿਕਾਰ ਖੇਤਰ ਵਿਚ ਇਕ ਵੱਡੀ ਦਖਲ ਅੰਦਾਜ਼ੀ ਦੇ ਰੂਪ ਵਿਚ ਦੇਖ ਰਹੇ ਹਨ, ਤਾਂ ਫਿਰ ਹੁਣ ਪੰਜਾਬੀ ਵੱਡਾ ਖਰਚਾ ਝੱਲ ਕੇ ਸੀਆਰਪੀਐੱਫ ਦੇ ਹਵਾਲੇ ਪੰਜਾਬ ਨੂੰ ਕਰਨ ਦੀ ਕਿਵੇਂ ਮੰਗ ਕਰ ਸਕਦੇ ਹਨ। ਪੰਜਾਬ ਸਰਕਾਰ ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਭੱਜ ਰਹੀ ਹੈ। ਚੋਣਾਂ ਤੋਂ ਪਹਿਲਾ ਮਹਿੰਗਾਈ ਘੱਟ ਕਰਨ ਦੀ ਕੀਤੇ ਵਾਅਦੇ ਤੋਂ ਉਲਟ ਮਹਿੰਗਾਈ ਵਧਾਈ ਜਾ ਰਹੀ ਹੈ। ਜਿਸ ਕਾਰਨ ਲੋਕਾਂ ਦਾ ਵਿਸ਼ਵਾਸ ਆਪ ਸਰਕਾਰ ਤੋਂ ਉਠਦਾ ਜਾ ਰਿਹਾ ਹੈ। ਰਸੋਈ ਗੈਸ ਦੀਆਂ ਕੀਮਤਾਂ, ਪੈਟਰੋਲ ਦੀਆਂ ਕੀਮਤਾਂ 'ਚ ਕੀਤੇ ਜਾ ਰਹੇ ਵਾਧੇ ਕਾਰਨ ਲੋਕ ਪਰੇਸ਼ਾਨੀ ਦੇ ਆਲਮ ਵਿਚ ਹਨ। ਉਨਾਂ੍ਹ ਕਿਹਾ ਕਿ ਬੇਰੁਜ਼ਗਾਰਾਂ ਨੂੰ ਰੁਜ਼ਗਾਰ, ਮਹਿਲਾਵਾਂ ਨੂੰ 1 ਹਜ਼ਾਰ ਰੁਪਏ ਮਹੀਨਾ, ਪੈਨਸ਼ਨਰਾਂ ਨੰੂ 2500 ਰੁਪਏ ਦੇਣ 'ਚ ਵੀ ਸਰਕਾਰ ਨਾਕਾਮ ਸਾਬਤ ਹੋ ਰਹੀ ਹੈ। ਉਨਾਂ੍ਹ ਆਪ ਸਰਕਾਰ ਤੋਂ ਮੰਗ ਕੀਤੀ ਕਿ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਛੇਤੀ ਤੋਂ ਛੇਤੀ ਪੂਰਾ ਕਰੇ।