ਤਾਰੀ ਲੋਧੀਪੁਰੀਆ, ਅੌੜ : ਪੁਲਿਸ ਵੱਲੋਂ ਮੂਸਤੈਦੀ ਦਿਖਾਉਂਦੇ ਹੋਏ ਇੱਕ ਅੌਰਤ ਨੂੰ 8 ਗਾ੍ਮ ਹੈਰੋਇਨ ਨਾਲ ਕਾਬੂ ਕੀਤਾ ਹੈ। ਪੁਲਿਸ ਥਾਣਾ ਸਦਰ ਬੰਗਾ ਦੇ ਏਐੱਸਆਈ ਨਿਰਮਲ ਸਿੰਘ ਨੇ ਦੱਸਿਆ ਕਿ ਸਮੇਤ ਪੁਲਿਸ ਪਾਰਟੀ ਸ਼੍ਰੀ ਗੁਰੂ ਰਵਿਦਾਸ ਗੁਰਦੁਆਰਾ ਕੋਲ ਮੇਨ ਹਾਈਵੇ 'ਤੇ ਪਹੰੁਚੇ ਤਾਂ ਇੱਕ ਅੌਰਤ ਪੈਦਲ ਆਉਂਦੀ ਦਿਖਾਈ ਦਿੱਤੀ। ਜੋ ਪੁਲਿਸ ਦੀ ਗੱਡੀ ਦੇਖ ਕੇ ਘਬਰਾ ਕੇ ਆਪਣੇ ਹੱਥ ਬੈਠ ਗਈ ਤੇ ਆਪਣੇ ਹੱਥ ਵਿਚ ਫੜੇ ਲਿਫਾਫੇ ਪਾਰਦਰਸ਼ੀ ਨੂੰ ਆਪਣੇ ਨਜ਼ਦੀਕ ਜ਼ਮੀਨ 'ਤੇ ਰੱਖ ਦਿੱਤਾ। ਜਿਸ ਨੂੰ ਸ਼ੱਕ ਦੀ ਬਿਨਾਂ 'ਤੇ ਸਮੇਤ ਪੁਲਿਸ ਪਾਰਟੀ ਕਾਬੂ ਕਰਕੇ ਪੱੁਛ ਗਿੱਛ ਕਰਨ 'ਤੇ ਲਿਫ਼ਾਫੇ ਦੀ ਤਲਾਸੀ ਲੈਣ 'ਤੇ 8 ਗ੍ਰਾਮ ਹੈਰੋਇਨ ਬਰਾਮਦ ਹੋਈ। ਇਸ ਅੌਰਤ ਦੀ ਪਛਾਣ ਕੁਲਵਿੰਦਰ ਉਰਫ ਕਾਕੀ ਪਤਨੀ ਦੇਬੂ ਵਾਸੀ ਪਿੰਡ ਲੰਗੜੋਆ ਵਜੋਂ ਹੋਈ ਹੈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।