ਰਜਿੰਦਰ ਬੰਟੀ ਕਰੀਮਪੁਰੀਆ, ਪੋਜੇਵਾਲ : ਸਿਵਲ ਸਰਜਨ ਨਵਾਂਸ਼ਹਿਰ ਡਾ. ਦਵਿੰਦਰ ਢਾਂਡਾ ਦੇ ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫ਼ਸਰ ਡਾ. ਗੁਰਿੰਦਰਜੀਤ ਸਿੰਘ ਪੀਐੱਚਸੀ ਸੜੋਆ ਦੀ ਯੋਗ ਅਗਵਾਈ ਹੇਠ ਹੈਲਥ ਇੰਸਪੈਕਟਰ ਗੁਰਿੰਦਰ ਸਿੰਘ ਤੇ ਹੈਲਥ ਇੰਸਪੈਕਟਰ ਆਦਰਸ਼ ਕੁਮਾਰ ਨੇ ਆਪਣੀ ਟੀਮ ਨਾਲ ਵੱਖ-ਵੱਖ ਪੇਂਡੂ ਜਲ ਸਪਲਾਈ ਟਿਊਬਵੈੱਲ ਤੋਂ ਪਾਣੀ ਦੇ ਸੈਂਪਲ ਲਏ ਗਏ। ਜਿਨਾਂ੍ਹ 'ਚ ਪਿੰਡ ਸਾਹਿਬਾ, ਪੈਲੀ, ਸਜਾਵਲਪੁਰ, ਛਦੌੜੀ, ਕਰਾਵਰ ਆਦਿ ਦੇ ਸੈਂਪਲ ਲੈ ਕੇ ਟੈੱਸਟ ਲਈ ਭੇਜੇ ਗਏ। ਇਸ ਮੌਕੇ ਉਂਕਾਰ ਸਿੰਘ ਸਿਹਤ ਮੁਲਾਜ਼ਮ, ਸੁਨੀਲ ਕੁਮਾਰ, ਕ੍ਰਾਂਤੀਪਾਲ ਸਿੰਘ, ਰਾਮ ਕੁਮਾਰ, ਕੁਲਦੀਪ ਸਿੰਘ, ਸੁਖਬੀਰ ਸਿੰਘ ਆਦਿ ਹਾਜ਼ਰ ਸਨ।