ਹਰਮਿੰਦਰ ਸਿੰਘ ਪਿੰਟੂ, ਨਵਾਂਸ਼ਹਿਰ : ਲਾਈਫ ਇੰਸ਼ੋਰੈਂਸ ਏਜੰਟ ਫੈਡਰੇਸ਼ਨ ਆਫ਼ ਇੰਡੀਆ ਵੱਲੋਂ ਐੱਲਆਈਸੀ ਬ੍ਾਂਚ ਨਵਾਂਸ਼ਹਿਰ ਮੋਹਰੇ ਰੋਸ ਧਰਨਾ ਦਿੱਤਾ ਗਿਆ। ਇਹ ਧਰਨਾ ਸਵੇਰੇ 10 ਤੋਂ ਸ਼ਾਮ 5 ਵਜੇ ਤਕ ਚਲ ਰਿਹਾ ਹੈ। ਧਰਨੇ ਦੀ ਪ੍ਰਧਾਨਗੀ ਨਰਿੰਦਰ ਬੀਬਾ ਬਿੰਦਰਾ ਨੇ ਕੀਤੀ। ਇਸ ਦੌਰਾਨ ਐੱਲਆਈਸੀ ਮੈਨੇਜਮੈਂਟ ਕਮੇਟੀ ਤੋਂ ਇਹ ਗੁਜਾਰਿਸ਼ ਕੀਤੀ ਗਈ ਕਿ ਗਾਹਕਾਂ ਦਾ ਬੋਨਸ ਵਧਾਇਆ ਜਾਵੇ, ਜੀਐੱਸਟੀ ਨੂੰ ਖਤਮ ਕੀਤਾ ਜਾਵੇ, ਕਰਜ਼ੇ ਤੇ ਵਿਆਜ ਦਰ ਘਟਾਈ ਜਾਵੇ। ਨਾਲ ਹੀ ਏਜੰਟਾਂ ਦੀ ਗ੍ਰੈਚੁਇਟੀ ਵੀ ਵਧਾਈ ਜਾਵੇ। ਇਸ ਮੌਕੇ ਰਾਮ ਲੁਭਾਇਆ, ਅਮਰਜੀਤ ਸਿੰਘ, ਸਤਨਾਮ ਸਿੰਘ ਸੁੱਜੋਂ, ਮੋਹਣ ਲਾਲ ਬੀਕਾ, ਸੁਰਿੰਦਰ ਕੌਰ, ਨੀਲਮ ਕੁਮਾਰੀ, ਮਨਜੀਤ ਕੌਰ, ਸੀਮਾ ਅਰੋੜਾ, ਜਸਵੀਰ ਰਾਮ, ਇੰਦਰਜੀਤ ਕੌਰ, ਸੁਨੀਲ ਕੁਮਾਰ ਬੀਕਾ, ਸੰਤੋਖ ਕੁਮਾਰ, ਮਲਕੀਤ ਸਿੰਘ ਬਿੱਟੂ, ਹਰਮੇਸ਼ ਕਲਸੀ, ਪਰਮਿੰਦਰ ਕੁਮਾਰ ਰਾਹੋਂ, ਕਿਸ਼ਨ ਕੁਮਾਰ, ਹਰਪ੍ਰਰੀਤ ਸਿੰਘ, ਧੀਰਜ ਕੁਮਾਰ, ਚੰਦਰ ਮੋਹਣ, ਜੀਆਰ ਧਾਮ, ਜਸਬੀਰ ਰਸੂਲਪੁਰ, ਬਲਿਹਾਰ ਸਿੰਘ ਜਗਤਪੁਰ ਸਮੇਤ ਹੋਰ ਐਡਵਾਈਜ਼ਰ ਵੀ ਹਾਜ਼ਰ ਸਨ।